ਨੈਸ਼ਨਲ ਡੈਸਕ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਔਰਤਾਂ ਪ੍ਰਤੀ ਮੰਗਲਵਾਰ ਨੂੰ ਵਿਧਾਨ ਸਭਾ 'ਚ ਕੀਤੀ ਗਈ ਟਿੱਪਣੀ ਸ਼ਰਮਸਾਰ ਕਰਨ ਵਾਲੀ ਹੈ। ਇਸ ਟਿੱਪਣੀ 'ਤੇ ਵਿਅੰਗ ਕਸਦੇ ਹੋਏ ਭਾਜਪਾ ਦੇ ਰਾਸਟਰੀ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਇਹ ਬੇਹੱਦ ਨਿੰਦਨਯੋਗ ਹੈ ਕਿ ਦੇਸ਼ ਦੇ ਸੰਵਿਧਾਨਕ ਅਹੁਦੇ 'ਤੇ ਬੈਠੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਔਰਤਾਂ ਬਾਰੇ ਜੋ ਟਿੱਪਣੀ ਕੀਤੀ, ਜੋ ਸ਼ਬਦਾਂ ਦੀ ਵਰਤੋਂ ਕੀਤੀ, ਇਹ ਬੇਹੱਦ ਦੁਖਦਾਈ ਵੀ ਹੈ ਅਤੇ ਸਮਾਜ ਨੂੰ ਸ਼ਰਮਸਾਰ ਕਰਨ ਵਾਲਾ ਵੀ ਹੈ। ਨਿਤੀਸ਼ ਦਾ ਬਿਆਨ ਉਨ੍ਹਾਂ ਦੀ ਮਾਨਸੀਕਤਾ ਨੂੰ ਵੀ ਦਰਸ਼ਾਉਂਦਾ ਹੈ।
ਇਹ ਵੀ ਪੜ੍ਹੋ- ਡਾਕਟਰ ਨੂੰ ਨਹੀਂ ਮਿਲੀ ਚਾਹ, ਨਸਬੰਦੀ ਦੇ ਆਪਰੇਸ਼ਨ ਦੌਰਾਨ ਬੇਹੋਸ਼ ਔਰਤਾਂ ਨੂੰ ਛੱਡ ਕੇ ਭੱਜਿਆ
ਚੁੱਘ ਨੇ ਇਕ ਬਿਆਨ 'ਚ ਕਿਹਾ ਕਿ 'ਇੰਡੀਆ' ਗਠਜੋੜ ਦੇ ਨੇਤਾ ਧਰਮ ਦੇ ਆਧਾਰ 'ਤੇ ਜਾਤੀ ਦੇ ਆਧਾਰ 'ਤੇ ਅਤੇ ਹੁਣ ਲਿੰਗ ਤੇ ਨਸਲ ਦੇ ਆਧਾਰ 'ਤੇ ਦੇਸ਼ ਦੀਆਂ ਧੀਆਂ-ਭੈਣਾ 'ਤੇ ਅਜਿਹੀ ਟਿੱਪਣੀ ਕਰਨ ਲੱਗੇ ਹਨ, ਜੋ ਮੰਦਭਾਗਾ ਹੈ। ਇਸ ਟਿੱਪਣੀ 'ਤੇ ਗਾਂਧੀ ਪਰਿਵਾਰ ਦੀ ਚੁੱਪ 'ਤੇ ਸਵਾਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਿਰੋਧੀ ਨੇਤਾਵਾਂ ਦੀ ਸਮਾਜਿਕ ਸੰਵੇਦਨਾ ਖਤਮ ਹੋ ਚੁੱਕੀ ਹੈ। ਇਹ ਇਸ ਦੇਸ਼ ਦੀ ਬਦਕਿਸਮਤੀ ਹੈ ਕਿ ਦੇਸ਼ ਦੀਆਂ ਧੀਆਂ-ਭੈਣਾਂ 'ਤੇ ਕੀਤੀ ਗਈ ਟਿੱਪਣੀ 'ਤੇ ਵਿਰੋਧੀ ਨੇਤਾ ਨਿਤੀਸ਼ ਕੁਮਾਰ ਤੋਂ ਸਵਾਲ ਪੁੱਛਣ ਦੀ ਬਜਾਏ ਉਲਟੇ ਆਪਣੀ ਬੀਮਾਰ ਮਾਨਸਿਕਤਾ ਦੇ ਚਲਦੇ ਉਸਦਾ ਹੀ ਬਚਾਅ ਕਰ ਰਹੇ ਹਨ। ਇਸ ਤਰ੍ਹਾਂ ਦੀ ਟਿੱਪਣੀ ਅਤੇ ਸ਼ਬਦਾਂ ਦੀ ਵਰਤੋਂ ਨਿੰਦਨਯੋਗ ਹੈ ਜੋ ਉਨ੍ਹਾਂ ਦੀ ਮਾਨਸਿਕ ਦਿਵਾਲੀਆਪਨ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ- WhatsApp 'ਚ ਹੁਣ ਪੁਰਾਣੇ ਮੈਸੇਜ ਲੱਭਣਾ ਹੋਵੇਗਾ ਆਸਾਨ, ਆ ਰਿਹੈ ਸ਼ਾਨਦਾਰ ਫੀਚਰ
ਸੀਨੀਅਰ ਭਾਜਪਾ ਨੇਤਾ ਨੇ ਪੁੱਛਿਆ ਕਿ ਅਜਿਹੀ ਟਿੱਪਣੀ ਲਈ ਨਿਤੀਸ਼ ਕੁਮਾਰ ਨੇ ਵਿਧਾਨ ਸਭਾ ਦੇ ਪਵਿੱਤਰ ਸਦਨ ਨੂੰ ਹੀ ਕਿਉਂ ਚੁਣਿਆ। ਅਜਿਹਾ ਕਰਨਾ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਦਾ ਵੀ ਅਪਮਾਨ ਹੈ। ਉਨ੍ਹਾਂ ਇਸ ਗੱਲ 'ਤੇ ਨਾਰਾਜ਼ਗੀ ਜਤਾਈ ਕਿ ਮੁੱਖ ਮੰਤਰੀ ਨੇ ਜਦੋਂ ਇਹ ਟਿੱਪਣੀ ਕੀਤੀ ਉਦੋਂ ਸਦਨ 'ਚ ਕਈ ਮਹਿਲਾ ਮੈਂਬਰ ਵੀ ਮੌਜੂਦ ਸਨ। ਇੰਨੇ ਉੱਚੇ ਅਹੁਦੇ 'ਤੇ ਬੈਠੇ ਖੁਦ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਹੋਣ ਦਾ ਭਰਮ ਰੱਖਣ ਵਾਲੇ ਨਿਤੀਸ਼ ਕੁਮਾਰ ਨੇ ਅਜਿਹੀ ਮਾਨਸਿਕਤਾ ਦਿਖਾ ਕੇ ਆਪਣੇ ਅਹੁਦੇ ਦੀ ਇੱਜ਼ਤ ਨੂੰ ਢਾਹ ਲਗਾਈ ਹੈ।
ਇਹ ਵੀ ਪੜ੍ਹੋ- ਮਹਿੰਦਰਾ ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹੈ 3.5 ਲੱਖ ਤਕ ਦਾ ਡਿਸਕਾਊਂਟ
ਮੱਧ ਪ੍ਰਦੇਸ਼ ਨੂੰ ਬਣਾਇਆ ਵਿਕਸਿਤ ਸੂਬਾ, ਜਨਤਾ ਫਿਰ ਦੇਵੇਗੀ ਭਾਜਪਾ ਦਾ ਸਾਥ : ਸ਼ਿਵਰਾਜ ਸਿੰਘ ਚੌਹਾਨ
NEXT STORY