ਬਦਾਯੂੰ (ਉੱਤਰ ਪ੍ਰਦੇਸ਼) : ਬਦਾਯੂੰ ਜ਼ਿਲ੍ਹੇ 'ਚ ਪਤੀ ਨੂੰ ਮ੍ਰਿਤਕ ਦੱਸ ਕੇ ਵਿਆਹੀਆਂ ਔਰਤਾਂ ਵੱਲੋਂ ਵਿਧਵਾ ਪੈਨਸ਼ਨ ਯੋਜਨਾ ਦਾ ਲਾਭ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਸ਼ਾਸਨ ਨੂੰ ਫਿਲਹਾਲ 106 ਅਜਿਹੇ ਮਾਮਲੇ ਮਿਲੇ ਹਨ। ਜ਼ਿਲਾ ਅਧਿਕਾਰੀ ਨੇ ਤੱਤਕਾਲ ਮਾਮਲੇ 'ਤੇ ਨੋਟਿਸ ਲੈਂਦੇ ਹੋਏ ਪੈਨਸ਼ਨ ਰੋਕਣ ਦੀ ਕਾਰਵਾਈ ਨਾਲ ਅਜੇ ਤੱਕ ਉਨ੍ਹਾਂ ਨੂੰ ਦਿੱਤੀ ਗਈ ਰਾਸ਼ੀ ਵਸੂਲਣ ਦਾ ਵੀ ਨਿਰਦੇਸ਼ ਦਿੱਤਾ ਹੈ।
ਦੂਜੇ ਵਿਆਹ ਤੋਂ ਬਾਅਦ ਵੀ ਪੈਨਸ਼ਨ ਲੈਣਾ ਨਹੀਂ ਕੀਤਾ ਬੰਦ
ਜ਼ਿਲ੍ਹਾ ਪ੍ਰੋਬੇਸ਼ਨ ਅਧਿਕਾਰੀ ਸੰਤੋਸ਼ ਕੁਮਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਜ਼ਿਲ੍ਹੇ 'ਚ ਕੁਲ 106 ਔਰਤਾਂ ਅਜਿਹੀਆਂ ਹਨ ਜਿਨ੍ਹਾਂ ਨੇ ਆਪਣੇ ਪਤੀ ਨੂੰ ਮ੍ਰਿਤਕ ਦਿਖਾ ਕੇ ਪੈਨਸ਼ਨ ਦਾ ਲਾਭ ਲਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਅਜਿਹੇ ਵੀ ਮਾਮਲੇ ਹਨ ਜਿਨ੍ਹਾਂ 'ਚ ਜਨਾਨੀਆਂ ਨੇ ਪਹਿਲੇ ਪਤੀ ਦੇ ਮਰਨ ਤੋਂ ਦੇ ਬਾਅਦ ਪੈਨਸ਼ਨ ਲੈਣਾ ਸ਼ੁਰੂ ਕੀਤਾ ਸੀ ਪਰ ਦੂਜੇ ਵਿਆਹ ਤੋਂ ਬਾਅਦ ਉਸ ਨੂੰ ਬੰਦ ਨਹੀਂ ਕਰਵਾਇਆ। ਅਧਿਕਾਰੀ ਨੇ ਕਿਹਾ ਕਿ ਫਿਲਹਾਲ ਵਿਆਹੀਆਂ ਮਿਲੀਆਂ ਸਾਰੀਆਂ ਜਨਾਨੀਆਂ ਦੀ ਪੈਨਸ਼ਨ ਰੋਕੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਪੈਨਸ਼ਨ ਦੇ ਰੂਪ 'ਚ ਹੁਣ ਤੱਕ ਦਿੱਤੀ ਗਈ ਰਾਸ਼ੀ ਦੀ ਵਸੂਲੀ ਵੀ ਕੀਤੀ ਜਾਵੇਗੀ।
891 ਮ੍ਰਿਤਕ ਜਨਾਨੀਆਂ ਦੇ ਖਾਤੇ 'ਚ ਜਾ ਰਹੀ ਪੈਨਸ਼ਨ
ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ 891 ਅਜਿਹੀਆਂ ਔਰਤਾਂ ਵੀ ਹਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਪਰ ਅਜੇ ਤੱਕ ਉਨ੍ਹਾਂ ਦੇ ਖਾਤੇ 'ਚ ਪੈਨਸ਼ਨ ਦੀ ਰਕਮ ਜਾ ਰਹੀ ਹੈ, ਉਸ ਨੂੰ ਬੰਦ ਕੀਤਾ ਜਾਵੇਗਾ।
ਸਪਾ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਕੋਰੋਨਾ ਪਾਜ਼ੇਟਿਵ
NEXT STORY