ਕੋਲਕਾਤਾ - ਕੋਲਕਾਤਾ ਤੋਂ ਇੱਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ ਜੋ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਦੇ ਗ਼ੈਰ-ਕਾਨੂੰਨੀ ਸੰਬੰਧਾਂ ਦਾ ਪਤਾ ਲਗਾਉਣ ਲਈ ਲਗਾਤਾਰ ਜਾਸੂਸੀ ਕੀਤੀ। ਇਸ ਤੋਂ ਬਾਅਦ ਉਸ ਦੇ ਸਾਹਮਣੇ ਜੋ ਸੱਚਾਈ ਸਾਹਮਣੇ ਆਈ ਉਹ ਬਹੁਤ ਹੈਰਾਨ ਕਰਨ ਵਾਲੀ ਸੀ। ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦੇ ਇੱਕ ਨਹੀਂ ਸਗੋਂ 14 ਬੁਆਏਫ੍ਰੈਂਡ ਹਨ। ਇਸ ਤੋਂ ਬਾਅਦ ਉਸ ਨੇ ਜੋ ਕੀਤਾ ਉਸ ਨਾਲ ਹਰ ਕੋਈ ਹੈਰਾਨ ਰਹਿ ਗਿਆ।
ਬਾਂਗਲਾ ਇੰਡੀਅਨ ਐਕਸਪ੍ਰੇਸ ਮੁਤਾਬਕ, ਪਤਨੀ ਦੇ 14 ਪੁਰਸ਼ਾਂ ਨਾਲ ਗ਼ੈਰ-ਕਾਨੂੰਨੀ ਸੰਬੰਧਾਂ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਪਤੀ ਨੇ ਸਾਰਿਆਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਪਤੀ ਨੇ 14 ਪੁਰਸ਼ਾਂ ਤੋਂ 100 ਕਰੋੜ ਰੁਪਏ ਮੁਆਵਜੇ ਦੇ ਰੂਪ 'ਚ ਮੰਗੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 14 ਲੋਕਾਂ ਨਾਲ ਪਤਨੀ ਦੇ ਗ਼ੈਰ-ਕਾਨੂੰਨੀ ਸੰਬੰਧ ਹੋਣ ਕਾਰਨ ਉਨ੍ਹਾਂ ਦਾ ਵਿਵਾਹਿਕ ਜੀਵਨ ਟੁੱਟ ਗਿਆ ਹੈ।
ਜਨਾਨੀ ਦਾ ਪਤੀ ਕੋਲਕਾਤਾ ਦਾ ਇੱਕ ਬਿਜਨਸਮੈਨ ਹੈ। ਉਸਦਾ ਦੋਸ਼ ਹੈ ਕਿ ਇਸ ਪੁਰਸ਼ਾਂ ਦੀ ਵਜ੍ਹਾ ਨਾਲ ਉਨ੍ਹਾਂ ਦਾ ਵਿਵਾਹਿਕ ਜੀਵਨ ਬਰਬਾਦ ਹੋ ਗਿਆ ਹੈ। ਇਸ ਲਈ ਉਸ ਨੇ ਆਪਣੇ ਕਾਰ ਡਰਾਇਵਰ ਨੂੰ ਜਾਸੂਸ ਬਣਾ ਕੇ ਸਾਰਿਆਂ ਖਿਲਾਫ ਸਬੂਤ ਇਕੱਠੇ ਕੀਤੇ।
ਪਤੀ ਨੇ 14 ਲੋਕਾਂ ਨੂੰ ਵੱਖ-ਵੱਖ ਨੋਟਿਸ ਭੇਜਿਆ ਹੈ। ਉਸ ਨੋਟਿਸ 'ਚ ਲਿਖਿਆ ਹੈ ਕਿ ਨੋਟਿਸ ਮਿਲਣ ਦੇ 2 ਹਫਤਿਆਂ ਦੇ ਅੰਦਰ ਜੇਕਰ ਮਾਣਹਾਨੀ ਦੇ ਨੁਕਸਾਨ ਦੀ ਅਦਾਇਗੀ ਨਹੀਂ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨੋਟਿਸ 'ਚ ਪਤੀ ਨੇ ਬਕਾਇਦਾ ਲਿਖਿਆ ਹੈ ਕਿ, ਮੈਨੂੰ ਪਤਾ ਲੱਗਾ ਹੈ ਕਿ ਤੁਹਾਡਾ ਮੇਰੀ ਪਤਨੀ ਨਾਲ ਸਰੀਰਕ ਸੰਬੰਧ ਹਨ ਅਤੇ ਗੁਪਤ ਤਰੀਕੇ ਨਾਲ ਮੇਰੀ ਪਤਨੀ ਦੇ ਸੰਪਰਕ 'ਚ ਰਹਿੰਦੇ ਹੋ।
ਪਾਕਿ ਨੇ ਪੁੰਛ ਦੇ ਤਿੰਨ ਇਲਾਕਿਆਂ 'ਚ ਕੀਤੀ ਗੋਲੀਬਾਰੀ, ਮਿਲਿਆ ਕਰਾਰਾ ਜਵਾਬ
NEXT STORY