ਹੈਦਰਾਬਾਦ, (ਅਨਸ)- ਸੇਵਾਮੁਕਤ ਆਈ. ਪੀ. ਐੱਸ. ਅਧਿਕਾਰੀ ਵਿਨੇ ਰੰਜਨ ਰਾਏ ਦੀ ਪਤਨੀ ਦਾ ਵੀਰਵਾਰ ਰਾਤ ਦੇਰ ਗਏ ਇਕ ਨੇਪਾਲੀ ਗਿਰੋਹ ਨੇ ਘਰੇਲੂ ਨੌਕਰਾਣੀ ਦੀ ਮਦਦ ਨਾਲ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਤੇ ਘਰੋਂ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਰਾਏ ਦੀ ਪਤਨੀ ਤਨੂਜਾ (62) ਦਾ ਕਤਲ ਜੁਬਲੀ ਹਿਲਜ਼ ਦੇ ਪ੍ਰਸ਼ਾਸਨ ਨਗਰ ’ਚ ਇਕ ਬਹੁ-ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਤੜਕੇ 2 ਵਜੇ ਦੇ ਕਰੀਬ ਕੀਤਾ ਗਿਆ। ਘਟਨਾ ਸਮੇਂ ਵਿਨੇ ਰਾਏ ਸ਼ਹਿਰ ਤੋਂ ਬਾਹਰ ਸੀ ਤੇ ਬੱਚੇ ਘਰ ਦੀਆਂ ਉਪਰਲੀਆਂ ਮੰਜ਼ਿਲਾਂ ’ਤੇ ਸਨ।
ਰਾਏ ਆਂਧਰਾ ਪ੍ਰਦੇਸ਼ ਕੇਡਰ ਦੇ ਆਈ. ਪੀ. ਐੱਸ. ਅਧਿਕਾਰੀ ਸਨ ਤੇ ਡਾਇਰੈਕਟਰ ਜਨਰਲ ਦੇ ਅਹੁਦੇ ’ਤੇ ਸੇਵਾਮੁਕਤ ਹੋਏ ਸਨ।
ਕਹਿਰ ਓ ਰੱਬਾ! ਬੇਕਾਬੂ ਟਰੱਕ ਨੇ ਦਰੜਿਆ ਪਰਿਵਾਰ, ਸੜਕ 'ਤੇ ਵਿਛ ਗਈਆਂ ਲਾਸ਼ਾਂ
NEXT STORY