ਨਵੀਂ ਦਿੱਲੀ, (ਏਜੰਸੀ)-ਦਿੱਲੀ ਦੇ ਸ਼ਾਹਦਰਾ ਇਲਾਕੇ ਵਿਚ ਹਾਲੀਵੁੱਡ ਫ਼ਿਲਮ ਤੋਂ ਪ੍ਰਭਾਵਿਤ ਹੋ ਕੇ 53 ਸਾਲਾ ਆਈ. ਟੀ. ਇੰਜੀਨੀਅਰ ਨੇ ਜਾਇਦਾਦ ਦੇ ਵਿਵਾਦ ਵਿਚ ਆਪਣੀ ਪਤਨੀ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਅਤੇ ਪੁਲਸ ਨੂੰ ਗੁੰਮਰਾਹ ਕਰਨ ਲਈ ਮ੍ਰਿਤਕਾ ਦੇ ਹੱਥ ਵਿਚ ਕੈਂਚੀ ਫੜਾ ਦਿੱਤੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਾਹਦਰਾ ਜ਼ਿਲਾ ਪੁਲਸ ਨੇ ਤਕਨੀਕੀ ਨਿਗਰਾਨੀ ਦੇ ਆਧਾਰ ’ਤੇ ਮੁਲਜ਼ਮ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਰੇਲਵੇ ਸਟੇਸ਼ਨ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਮੁਤਾਬਕ, ਕਤਲ ਦੀ ਵਾਰਦਾਤ 30 ਜੁਲਾਈ ਦੀ ਰਾਤ ਨੂੰ ਉਦੋਂ ਸਾਹਮਣੇ ਆਈ ਜਦੋਂ ਜੋੜੇ ਦਾ ਪੁੱਤਰ ਘਰ ਪਰਤਿਆ ਅਤੇ ਉਸ ਨੇ ਆਪਣੀ ਮਾਂ ਕੋਮਲ ਸਿੰਘ (50) ਨੂੰ ਗਗਨ ਵਿਹਾਰ ਸਥਿਤ ਘਰ ਵਿਚ ਖ਼ੂਨ ਨਾਲ ਲੱਥਪੱਥ ਹਾਲਤ ਵਿਚ ਦੇਖਿਆ। ਪੁੱਛਗਿੱਛ ਦੌਰਾਨ, ਮੁਲਜ਼ਮ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਹਾਲੀਵੁੱਡ ਫ਼ਿਲਮ ‘ਦਿ ਸਟੇਅਰਕੇਸ’ ਤੋਂ ਪ੍ਰਭਾਵਿਤ ਸੀ ਅਤੇ ਉਸ ਨੂੰ ਲੱਗਿਆ ਕਿ ਕਤਲ ਵਿਚ ਵਰਤੇ ਗਏ ਹਥਿਆਰ ਨੂੰ ਟਿਕਾਣੇ ਲਗਾਉਣ ਨਾਲ ਉਹ ਪੁਲਸ ਤੋਂ ਬਚ ਜਾਵੇਗਾ। ਪੂਰਬੀ ਦਿੱਲੀ ਦੇ ਸੰਯੁਕਤ ਪੁਲਸ ਕਮਿਸ਼ਨਰ ਅਜੀਤ ਕੁਮਾਰ ਸਿੰਗਲਾ ਨੇ ਦੱਸਿਆ ਕਿ ਮੁਲਜ਼ਮ ਨੇ ਪੁਲਸ ਨੂੰ ਭਟਕਾਉਣ ਲਈ ਕੈਂਚੀ ਨੂੰ ਪੀੜਤਾ ਦੇ ਹੱਥ ਵਿਚ ਫੜਾ ਦਿੱਤਾ ਸੀ, ਜਦੋਂ ਕਿ ਉਸ ਨੇ ਕਤਲ ਤਲਵਾਰ ਨਾਲ ਕੀਤਾ ਸੀ ਜੋ ਉਸ ਦੀ ਨਿਸ਼ਾਨਦੇਹੀ ’ਤੇ ਬਰਾਮਦ ਕਰ ਲਈ ਗਈ ਹੈ।
ਮਹਾਰਾਸ਼ਟਰ 'ਚ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਲਾਗੂ, ਜ਼ਬਰਦਸਤੀ ਧਰਮ ਪਰਿਵਰਤਨ ਲਈ 10 ਸਾਲ ਤੱਕ ਦੀ ਸਜ਼ਾ
NEXT STORY