ਨੈਸ਼ਨਲ ਡੈਸਕ- ਦਿੱਲੀ ਦੇ ਉਪ ਰਾਜਪਾਲ (ਐੱਲ. ਜੀ.) ਵਿਨੈ ਕੁਮਾਰ ਸਕਸੈਨਾ ਨੇ 3 ਸਾਲਾਂ ਦੇ ਅੰਦਰ ਹੀ ਉਹ ਕੰਮ ਕਰ ਦਿਖਾਇਆ ਜਿਸ ਦੀ ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਸੀ, ਕਿਉਂਕਿ ਦਿੱਲੀ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਹਾਰ ਗਈ ਹੈ। ਦਿੱਲੀ ਦੇ ਉਪ ਰਾਜਪਾਲ ਦੇ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਪਸੰਦ ਸਕਸੈਨਾ ਨੇ 2022 ਵਿਚ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ ਕਿਉਂਕਿ ਉਹ ਖਾਦੀ ਵਿਕਾਸ ਅਤੇ ਗ੍ਰਾਮ ਉਦਯੋਗ ਕਮਿਸ਼ਨ ਵਿਚ ਆਏ ਸਨ, ਜਿਸ ਦੀ ਅਗਵਾਈ ਉਹ 2015 ਤੋਂ ਕਰ ਰਹੇ ਸਨ ਅਤੇ ਮੋਦੀ ਉਨ੍ਹਾਂ ਦੇ ਖਾਦੀ ਨੂੰ ਲੋਕਪ੍ਰਿਯ ਬਣਾਉਣ ਦੇ ਤਰੀਕੇ ਤੋਂ ਪ੍ਰਭਾਵਿਤ ਸਨ ਪਰ ਸਕਸੈਨਾ ਨੇ ਇਕੱਲਿਆਂ ਦਿੱਲੀ ਵਿਚ ‘ਆਪ’ ਨੂੰ ਬੇਨਕਾਬ ਕਰ ਦਿੱਤਾ, ਜਦਕਿ ਭਾਜਪਾ ਦੀ ਸਥਾਨਕ ਅਗਵਾਈ ਕੋਈ ਰਣਨੀਤੀ ਤਿਆਰ ਕਰਨ ਵਿਚ ਅਸਮਰੱਥ ਰਹੀ ਸੀ। ਇਕ ਤਰ੍ਹਾਂ ਉਨ੍ਹਾਂ ਨੇ ਸ਼ਹਿਰ ਵਿਚ ਭਾਜਪਾ ਸਰਕਾਰ ਲਈ ਰਸਤਾ ਸਾਫ ਕਰ ਦਿੱਤਾ ਸੀ।
ਕੀ ਸਕਸੈਨਾ ਦੇ ਜਾਣ ਦਾ ਸਮਾਂ ਆ ਗਿਆ ਹੈ ਜਾਂ ਉਹ ਬਣੇ ਰਹਿਣਗੇ? ਦਿੱਲੀ ਦੇ ਉਪ ਰਾਜਪਾਲ ਨੇ ਬਿਲਕੁੱਲ ਉਹੀ ਕੀਤਾ ਹੈ ਜੋ ਉਨ੍ਹਾਂ ਦੇ ਰਾਜਨੀਤਕ ਮਾਹਿਰਾਂ ਨੂੰ ਉਨ੍ਹਾਂ ਤੋਂ ਉਮੀਦ ਕੀਤੀ ਸੀ ਅਤੇ ਹੁਣ ਦਿੱਲੀ ਵਿਚ ਸਰਕਾਰ ਲਈ ਇਕ ਨਵੀਂ ਕਿਸਮ ਦੀ ਭੂਮਿਕਾ ਦੀ ਲੋੜ ਹੈ - ਟ੍ਰਿਪਲ ਇੰਜਣ ਵਾਲੀ ਸਰਕਾਰ ਦੀ ਥਾਂ ਡਬਲ ਇੰਜਣ ਵਾਲੀ ਸਰਕਾਰ ਲਈ ਇਕ ਨਵੀਂ ਤਰ੍ਹਾਂ ਦੀ ਭੂਮਿਕਾ ਦੀ ਲੋੜ ਹੈ। ਅਜਿਹਾ ਲੱਗਦਾ ਹੈ ਕਿ ਸਕਸੈਨਾ ਨੂੰ ਤਰੱਕੀ ਦੇਣ ਦਾ ਸਮਾਂ ਆ ਗਿਆ ਹੈ, ਹਾਲਾਂਕਿ ਉਹ ਕੁਝ ਹੋਰ ਸਮੇਂ ਤੱਕ ਅਹੁਦੇ ’ਤੇ ਬਣ ਰਹਿ ਸਕਦੇ ਹਨ, ਜਦੋਂ ਤੱਕ ਕਿ ਨਵੀਂ ਦਿੱਲੀ ਸਰਕਾਰ ਸਥਾਪਤ ਨਹੀਂ ਹੋ ਜਾਂਦੀ।
ਉਨ੍ਹਾਂ ਨੇ ਐੱਲ. ਜੀ. ਦੇ ਰੂਪ ਵਿਚ ਆਪਣੀ ਜੀਵਨਸ਼ੈਲੀ ਨੂੰ ਪਰਿਚੈ ਦਿੱਤਾ ਹੈ ਅਤੇ ਹਰ ਘਟਨਾਚੱਕਰ ’ਤੇ ਸਖ਼ਤ ਨਜ਼ਰ ਰੱਖੀ ਹੈ, ਜਿਸ ਵਿਚ ਸੱਭਿਆਚਾਰ ਮੁੱਦੇ ਵੀ ਸ਼ਾਮਲ ਹਨ। ਉਨ੍ਹਾਂ ਨੇ ਹਰ ਬਿੰਦੂ ’ਤੇ ‘ਆਪ’ ਨੂੰ ਬੇਨਕਾਬ ਕੀਤਾ ਹੈ। ਭਾਜਪਾ ਨੂੰ ਹੁਣ ਸ਼ਹਿਰੀ ਰਿਹਾਇਸ਼, ਬੁਨੀਆਦੀ ਢਾਂਚੇ, ਸ਼ਹਿਰ ਦੀ ਗਤੀਸ਼ੀਲਤਾ ਸਮੇਤ ਪੀਣ ਵਾਲੇ ਪਾਣੀ ਦੀਆਂ ਪਾਈਪਲਾਈਨਾਂ, ਬਿਜਲੀ, ਯਮੁਨਾ ਦੀ ਸਫਾਈ, ਹਵਾ ਪ੍ਰਦੂਸ਼ਣ ਆਦਿ ਦਾ ਧਿਆਨ ਰੱਖਣ ਤੋਂ ਇਲਾਵਾ ਲੋਕ ਲੁਭਾਵਨੇ ਵਾਅਦਿਆਂ ਨੂੰ ਪੂਰਾ ਕਰਨ ਦੀ ਲੋੜ ਹੈ। ਪਰ ਅਜੇ ਸ਼ੁਰੂਆਤੀ ਦਿਨ ਹਨ ਅਤੇ ਸਕਸੈਨਾ ’ਤੇ ਆਖਰੀ ਫੈਸਲਾ ਸਿਰਫ ਪ੍ਰਧਾਨ ਮੰਤਰੀ ਵੱਲੋਂ ਲਿਆ ਜਾਏਗਾ ਕਿਉਂਕਿ ਸਕਸੈਨਾ ਦਾ ਗ੍ਰਾਫ ਬਹੁਤ ਉੱਪਰ ਚੱਲਿਆ ਗਿਆ ਹੈ ਅਤੇ ਉਨ੍ਹਾਂ ਦੀ ਅਗਲੀ ਪੋਸਟਿੰਗ ’ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ।
ਮੀਤ ਹੇਅਰ ਨੇ ਲੋਕ ਸਭਾ 'ਚ ਰੱਖੀਆਂ ਜਲ ਸ੍ਰੋਤ ਨਾਲ ਸਬੰਧਤ ਪੰਜਾਬ ਦੀਆਂ ਅਹਿਮ ਮੰਗਾਂ
NEXT STORY