ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਆਪਣੇ ਚੋਣ ਖੇਤਰ ਰਾਏਬਰੇਲੀ ਦੀ ਜਨਤਾ ਦੇ ਨਾਂ ਇਕ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਸਿਹਤ ਅਤੇ ਵਧਦੀ ਉਮਰ ਕਾਰਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜੇਗੀ। ਉਨ੍ਹਾਂ ਨੇ ਰਾਏਬਰੇਲੀ ਦੀ ਜਨਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਭਾਵੇਂ ਹੀ ਸਿੱਧੇ ਤੌਰ 'ਤੇ ਉਨ੍ਹਾਂ ਦਾ ਪ੍ਰਤੀਨਿਧੀਤੱਵ ਨਾ ਕਰੇ ਪਰ ਉਨ੍ਹਾਂ ਦਾ ਮਨ ਸਦਾ ਉੱਥੇ ਦੀ ਜਨਤਾ ਨਾਲ ਰਹੇਗਾ।
ਇਹ ਵੀ ਪੜ੍ਹੋ : ਸ਼ਰਾਬ ਘਪਲਾ ਮਾਮਲਾ : ED ਨੇ ਕੇਜਰੀਵਾਲ ਨੂੰ ਭੇਜਿਆ 6ਵਾਂ ਸੰਮਨ, ਇਸ ਦਿਨ ਪੁੱਛ-ਗਿੱਛ ਲਈ ਬੁਲਾਇਆ
ਸੋਨੀਆ ਨੇ ਚਿੱਠੀ 'ਚ ਕਿਹਾ,''ਹੁਣ ਸਿਹਤ ਅਤੇ ਵਧਦੀ ਉਮਰ ਕਾਰਨ ਮੈਂ ਅਗਲੀਆਂ ਲੋਕ ਸਭਾ ਚੋਣਾਂ ਨਹੀਂ ਲੜਾਂਗੀ। ਇਸ ਫ਼ੈਸਲੇ ਤੋਂ ਬਾਅਦ ਮੈਨੂੰ ਤੁਹਾਡੀ ਸਿੱਧੀ ਸੇਵਾ ਕਰਨ ਦਾ ਮੌਕਾ ਨਹੀਂ ਮਿਲੇਗਾ ਪਰ ਇਹ ਤੈਅ ਹੈ ਕਿ ਮੇਰਾ ਮਨ ਹਮੇਸ਼ਾ ਤੁਹਾਡੇ ਨਾਲ ਰਹੇਗਾ।'' ਸੋਨੀਆ ਨੇ ਬੁੱਧਵਾਰ ਨੂੰ ਰਾਜ ਸਭਾ ਚੋਣਾਂ ਲਈ ਰਾਜਸਥਾਨ ਤੋਂ ਨਾਮਜ਼ਦਗੀ ਦਾਖ਼ਲ ਕੀਤੀ। ਪਹਿਲੀ ਵਾਰ ਉਹ ਉੱਚ ਸਦਨ 'ਚ ਜਾ ਰਹੀ ਹੈ। ਉਹ 1999 ਤੋਂ ਲੋਕ ਸਭਾ ਦੀ ਮੈਂਬਰ ਹਨ। ਉਹ 2004 ਤੋਂ ਰਾਏਬਰੇਲੀ ਦਾ ਲੋਕ ਸਭਾ 'ਚ ਪ੍ਰਤੀਨਿਧੀਤੱਵ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ’ਚ ਜਾਵਡੇਕਰ ਤੇ ਕਾਂਗਰਸ ’ਚ ਗੌਰਵ ਗੋਗੋਈ ਦੀ ਕਿਸਮਤ ਚਮਕੀ
NEXT STORY