ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੇ ਲੋਕਾਂ ਦੀ ਸੇਵਾ ਕਰਨੀ ਉਨ੍ਹਾਂ ਦੀ 'ਪਹਿਲ' ਹੈ। ਰਾਸ਼ਟਰਪਤੀ ਭਵਨ 'ਚ ਸਹੁੰ ਚੁੱਕ ਸਮਾਰੋਹ ਦੇ ਤੁਰੰਤ ਬਾਅਦ ਦੇਸ਼ ਦੇ 50ਵੇਂ ਚੀਫ਼ ਜਸਟਿਸ ਸੁਪਰੀਮ ਕੋਰਟ ਕੰਪਲੈਕਸ 'ਚ ਪਹੁੰਚੇ ਅਤੇ ਮਹਾਤਮਾ ਗਾਂਧੀ ਨੂੰ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ,''ਆਮ ਜਨਤਾ ਦੀ ਸੇਵਾ ਕਰਨਾ ਮੇਰੀ ਪਹਿਲ ਹੈ। ਕ੍ਰਿਪਾ ਭਰੋਸਾ ਰੱਖੋ, ਮੈਂ ਦੇਸ਼ ਦੇ ਸਾਰੇ ਨਾਗਰਿਕਾਂ ਲਈ ਕੰਮ ਕਰਾਂਗਾ। ਭਾਵੇਂ ਤਕਨਾਲੋਜੀ ਹੋਵੇ ਜਾਂ ਰਜਿਸਟਰੀ ਹੋਵੇ ਜਾਂ ਨਿਆਇਕ ਸੁਧਾਰ ਹੋਵੇ, ਮੈਂ ਹਰ ਮਾਮਲੇ 'ਚ ਨਾਗਰਿਕਾਂ ਦਾ ਧਿਆਨ ਰੱਖਾਂਗਾ।''
ਇਹ ਵੀ ਪੜ੍ਹੋ : NIA ਦਾ ਵੱਡਾ ਖੁਲਾਸਾ, ਭਾਰਤ ’ਤੇ ਮੁੜ ਅੱਤਵਾਦੀ ਹਮਲੇ ਕਰਵਾਉਣ ਦੀ ਫਿਰਾਕ ’ਚ ਦਾਊਦ
ਸੀ.ਜੇ.ਆਈ. ਚੰਦਰਚੂੜ ਨੇ ਕਿਹਾ ਕਿ ਭਾਰਤੀ ਨਿਆਂਪਾਲਿਕਾ ਦੀ ਅਗਵਾਈ ਕਰਨਾ, ਬਹੁਤ ਵੱਡਾ ਮੌਕਾ ਅਤੇ ਜ਼ਿੰਮੇਵਾਰੀ ਹੈ। ਇਹ ਪੁੱਛਣ 'ਤੇ ਕਿ ਕੀ ਉਹ ਨਿਆਂਪਾਲਿਕਾ 'ਚ ਲੋਕਾਂ ਦੇ ਵਿਸ਼ਵਾਸ ਨੂੰ ਕਿਵੇਂ ਬਣਾਈ ਰੱਖਣਗੇ, ਇਸ 'ਤੇ ਚੀਫ਼ ਜਸਟਿਸ ਨੇ ਕਿਹਾ,''ਮੈਂ ਸਿਰਫ਼ ਸ਼ਬਦਾਂ 'ਚ ਸਗੋਂ ਆਪਣੇ ਕੰਮ ਨਾਲ ਨਾਗਰਿਕਾਂ ਵਿਚਾਲੇ ਵਿਸ਼ਵਾਸ ਯਕੀਨੀ ਕਰਾਂਗਾ।'' ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜੱਜ ਚੰਦਰਚੂੜ ਨੂੰ ਭਾਰਤ ਦੇ 50ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁਕਾਈ। ਉਨ੍ਹਾਂ ਨੇ ਸਾਬਕਾ ਚੀਫ਼ ਜਸਟਿਸ, ਜੱਜ ਉਦੇ ਉਮੇਸ਼ ਲਲਿਤ ਦਾ ਸਥਾਨ ਲਿਆ ਹੈ, ਜੋ ਮੰਗਲਵਾਰ ਨੂੰ ਸੇਵਾਮੁਕਤ ਹੋ ਗਏ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਅਧਿਆਪਕ ਭਰਤੀ ਪ੍ਰੀਖਿਆ ਦੇ ਐਡਮਿਟ ਕਾਰਡ ’ਤੇ ਛਪੀ ਸੰਨੀ ਲਿਓਨ ਦੀ ਤਸਵੀਰ, ਪੈ ਗਿਆ ਪੁਆੜਾ
NEXT STORY