ਹੈਲਥ ਡੈਸਕ- ਸਰਦੀਆਂ ਦੇ ਆਉਂਦੇ ਹੀ ਖੁਰਾਕ ਅਤੇ ਜੀਵਨਸ਼ੈਲੀ 'ਚ ਬਦਲਾਅ ਕਾਰਨ ਹਾਈ ਬਲੱਡ ਪ੍ਰੈਸ਼ਰ ਦਾ ਜੋਖ਼ਮ ਹੋਰ ਵੱਧ ਜਾਂਦਾ ਹੈ। ਹਾਈ ਬੀਪੀ ਦਿਲ ਦੀਆਂ ਬੀਮਾਰੀਆਂ ਤੇ ਬ੍ਰੇਨ ਸਟਰੋਕ ਦਾ ਮੁੱਖ ਕਾਰਣ ਬਣ ਸਕਦਾ ਹੈ। ਦਿੱਲੀ AIIMS ਦੇ ਮੈਡੀਸਨ ਵਿਭਾਗ ਦੇ ਡਾ. ਨੀਰਜ ਨਿਸ਼ਚਲ ਨੇ ਸਰਦੀਆਂ 'ਚ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਲਈ ਕੁਝ ਖਾਸ ਸੁਪਰਫੂਡ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, “ਸਰਦੀ ਜਾਂ ਗਰਮੀ ਕੋਈ ਵੀ ਮੌਸਮ ਹੋਵੇ, ਬੀਪੀ ਕੰਟਰੋਲ ਕਰਨਾ ਜ਼ਰੂਰੀ ਹੈ। ਸਹੀ ਡਾਇਟ ਨਾਲ ਇਸ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ।''
1. ਪਾਲਕ
ਸਰਦੀਆਂ 'ਚ ਪਾਲਕ ਖਾਣਾ ਬਹੁਤ ਫਾਇਦੇਮੰਦ ਹੈ। ਇੱਕ ਰਿਸਰਚ 'ਚ ਸ਼ਾਮਿਲ ਲੋਕਾਂ ਨੂੰ ਰੋਜ਼ 150 ਗ੍ਰਾਮ ਪਾਲਕ ਦਿੱਤੀ ਗਈ, ਅਤੇ ਉਨ੍ਹਾਂ ਦਾ ਹਾਈ ਬੀਪੀ ਕਾਬੂ ’ਚ ਰਹਿਆ।
ਪਾਲਕ 'ਚ ਮਿਲਦੇ ਹਨ:
- ਨਾਈਟਰੇਟ (ਜੋ ਬੀਪੀ ਨੂੰ ਘਟਾਉਂਦਾ ਹੈ)
- ਐਂਟੀਆਕਸੀਡੈਂਟ
- ਪੋਟੈਸ਼ੀਅਮ
- ਕੈਲਸ਼ੀਅਮ
- ਮੈਗਨੀਸ਼ੀਅਮ
- ਇਹ ਸਾਰੇ ਦਿਲ ਦੀ ਸਿਹਤ ਲਈ ਖ਼ਾਸ ਤੌਰ ਤੇ ਲਾਭਕਾਰੀ ਹਨ।
2. ਡਰਾਈ ਫਰੂਟ ਤੇ ਬੀਜ
ਡਾ. ਨਿਸ਼ਚਲ ਮੁਤਾਬਕ, ਇਹ ਡਰਾਈ ਫਰੂਟ ਅਤੇ ਸੀਡ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰਨੇ ਚਾਹੀਦੇ ਹਨ:
- ਕੱਦੂ ਦੇ ਬੀਜ
- ਅਲਸੀ
- ਚੀਆ ਬੀਜ
- ਪਿਸਤਾ
- ਅਖਰੋਟ
- ਬਾਦਾਮ
- ਇਹ ਸਾਰੇ ਤੱਤ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦਗਾਰ ਸਾਬਤ ਹੋਏ ਹਨ।
3. ਗਾਜਰ
ਸਰਦੀਆਂ ਦੀ ਸਭ ਤੋਂ ਪੌਸ਼ਟਿਕ ਤੇ ਮਨਪਸੰਦ ਸਬਜ਼ੀ ਗਾਜਰ ਹੈ।
2023 ਦੀ ਇਕ ਸਟਡੀ ਮੁਤਾਬਕ: ਰੋਜ਼ 100 ਗ੍ਰਾਮ ਗਾਜਰ (ਇਕ ਕੱਪ ਕੱਸੀਆਂ ਹੋਈਆਂ ਕੱਚੀਆਂ ਗਾਜਰਾਂ) ਖਾਣ ਨਾਲ ਹਾਈ ਬੀਪੀ ਦਾ ਖਤਰਾ 10% ਤੱਕ ਘਟਦਾ ਹੈ।
4. ਆਂਡੇ
ਆਂਡੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਬਹੁਤ ਮਦਦਗਾਰ ਹਨ।
ਅਮਰੀਕਾ 'ਚ 2,349 ਬਾਲਗਾਂ ’ਤੇ ਕੀਤੀ 2023 ਦੀ ਸਟਡੀ 'ਚ ਪਤਾ ਲੱਗਿਆ ਕਿ ਜੋ ਲੋਕ ਹਫ਼ਤੇ 'ਚ 5 ਜਾਂ ਇਸ ਤੋਂ ਵੱਧ ਅੰਡੇ ਖਾਂਦੇ ਹਨ, ਉਨ੍ਹਾਂ ਦਾ ਬੀਪੀ ਉਨ੍ਹਾਂ ਲੋਕਾਂ ਨਾਲੋਂ 2.5 mmHg ਘੱਟ ਪਾਇਆ ਗਿਆ, ਜੋ ਹਫ਼ਤੇ 'ਚ ਅੱਧਾ ਅੰਡਾ ਵੀ ਨਹੀਂ ਖਾਂਦੇ।
ਇਕ ਹੋਰ ਮਹੱਤਵਪੂਰਣ ਨਤੀਜਾ—
ਨਿਯਮਿਤ ਤੌਰ ’ਤੇ ਆਂਡੇ ਖਾਣ ਵਾਲਿਆਂ ’ਚ ਆਉਣ ਵਾਲੇ ਸਮੇਂ 'ਚ ਹਾਈ ਬੀਪੀ ਵਿਕਸਿਤ ਹੋਣ ਦਾ ਖਤਰਾ ਕਾਫੀ ਘੱਟ ਮਿਲਿਆ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਪ੍ਰਦੇਸ਼ 'ਚ ਬਿਨਾਂ ਲਾਇਸੈਂਸ ਦੇ ਸਿਗਰਟਨੋਸ਼ੀ ਸਮੱਗਰੀ ਵੇਚਣ ਵਾਲੇ ਸਾਵਧਾਨ! ਹੋਵੇਗੀ ਸਖ਼ਤ ਕਾਰਵਾਈ
NEXT STORY