ਨਵੀਂ ਦਿੱਲੀ- 25 ਨਵੰਬਰ ਨੂੰ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਰਿਹਾ ਹੈ। ਕੇਂਦਰ ਸਰਕਾਰ ਵਲੋਂ ਵਕਫ਼ ਸੋਧ ਸਮੇਤ 16 ਬਿੱਲਾਂ ਨੂੰ ਸੂਚੀਬੱਧ ਕੀਤਾ ਹੈ। ਇਨ੍ਹਾਂ ਵਿੱਚ ਪੰਜ ਨਵੇਂ ਬਿੱਲ ਵੀ ਸ਼ਾਮਲ ਹਨ। ਦਰਅਸਲ ਸੰਸਦ ਦਾ ਸਰਦ ਰੁੱਤ ਸੈਸ਼ਨ 25 ਨਵੰਬਰ ਤੋਂ ਸ਼ੁਰੂ ਹੋ ਕੇ 20 ਦਸੰਬਰ ਤੱਕ ਚੱਲੇਗਾ। ਸਰਕਾਰ ਨੇ ਇਸ ਸੈਸ਼ਨ ਦੇ ਏਜੰਡੇ ਵਿਚ 16 ਬਿੱਲਾਂ ਨੂੰ ਸੂਚੀਬੱਧ ਕੀਤਾ ਹੈ। ਇਨ੍ਹਾਂ 'ਚੋਂ ਪੰਜ ਬਿੱਲ ਨਵੇਂ ਹਨ, ਇਸ ਤੋਂ ਇਲਾਵਾ ਬਿੱਲ ਬਾਕੀ ਹਨ।
ਵਕਫ਼ ਬਿੱਲ ਸਭ ਤੋਂ ਵੱਡਾ ਮੁੱਦਾ
ਬਕਾਇਆ ਬਿੱਲਾਂ ਵਿੱਚ ਵਕਫ਼ (ਸੋਧ) ਬਿੱਲ ਵੀ ਸ਼ਾਮਲ ਹੈ, ਜਿਸ ਨੂੰ ਦੋਵਾਂ ਸਦਨਾਂ ਦੀ ਸਾਂਝੀ ਕਮੇਟੀ ਵੱਲੋਂ ਲੋਕ ਸਭਾ ਵਿੱਚ ਆਪਣੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਵਿਚਾਰਨ ਅਤੇ ਪਾਸ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ। ਕਮੇਟੀ ਨੂੰ ਸਰਦ ਰੁੱਤ ਸੈਸ਼ਨ ਦੇ ਪਹਿਲੇ ਹਫ਼ਤੇ ਦੇ ਆਖਰੀ ਦਿਨ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।
ਲੋਕ ਸਭਾ 'ਚ ਅੱਠ ਬਿੱਲ ਪੈਂਡਿੰਗ
ਇਸ ਤੋਂ ਇਲਾਵਾ ਕੋਸਟਲ ਸ਼ਿਪਿੰਗ ਬਿੱਲ ਅਤੇ ਇੰਡੀਅਨ ਪੋਰਟਸ ਬਿੱਲ ਨੂੰ ਵੀ ਪੇਸ਼ ਕਰਨ ਅਤੇ ਪਾਸ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ। ਵਕਫ਼ (ਸੋਧ) ਬਿੱਲ ਅਤੇ ਮੁਸਲਿਮ ਵਕਫ਼ (ਰਿਪੀਲ) ਬਿੱਲ ਸਮੇਤ ਅੱਠ ਬਿੱਲ ਲੋਕ ਸਭਾ ਵਿਚ ਵਿਚਾਰ ਅਧੀਨ ਹਨ। ਦੋ ਹੋਰ ਰਾਜ ਸਭਾ ਕੋਲ ਹਨ।
ਵੱਡਾ ਮੁਕਾਬਲਾ : ਸੁਰੱਖਿਆ ਫ਼ੋਰਸਾਂ ਨੇ 10 ਨਕਸਲੀ ਕੀਤੇ ਢੇਰ
NEXT STORY