ਨਵੀਂ ਦਿੱਲੀ — ਕੋਰੋਨਾ ਲਾਗ ਕਾਰਨ ਲਾਗੂ ਤਾਲਾਬੰਦੀ ਕਾਰਨ 25 ਮਾਰਚ ਯਾਨੀ ਕਿ ਲਗਭਗ ਸਾਢੇ 4 ਮਹੀਨਿਆਂ ਤੋਂ ਮੈਟਰੋ ਅਪ੍ਰੇਸ਼ਨ ਬੰਦ ਹਨ। ਇਸ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਸੰਭਾਵਨਾ 'ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਸਰਕਾਰ ਅਗਲੇ ਹਫਤੇ ਇਸ ਸਬੰਧ ਵਿਚ ਫੈਸਲਾ ਲਵੇਗੀ। ਉਨ੍ਹਾਂ ਨੇ ਇਕ ਇੰਟਰਵਿਊ ਵਿਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸ਼ੁਰੂ ਵਿਚ ਆਮ ਲੋਕਾਂ ਨੂੰ ਮੈਟਰੋ ਰਾਹੀਂ ਯਾਤਰਾ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਰਫ 50% ਸਮਰੱਥਾ ਦੇ ਨਾਲ ਹੀ ਮੈਟਰੋ ਅਪ੍ਰੇਸ਼ਨਾਂ ਨੂੰ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ 'ਚ ਕਰੋ ਦਾਨ, ਮਿਲੇਗਾ ਇਹ ਲਾਭ
ਉਨ੍ਹਾਂ ਕਿਹਾ, 'ਅਸੀਂ ਅਗਲੇ ਦੋ ਹਫ਼ਤਿਆਂ ਵਿਚ ਮੈਟਰੋ ਸਿਸਟਮ ਖੋਲ੍ਹਣ ਬਾਰੇ ਫੈਸਲਾ ਲਵਾਂਗੇ। ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) 'ਤੇ ਕੰਮ ਜਾਰੀ ਹੈ। ਅਸੀਂ ਮੈਟਰੋ ਨੂੰ ਬਹਾਲ ਕਰਨ ਲਈ ਤਿਆਰੀ ਕਰ ਰਹੇ ਹਾਂ ਪਰ ਇਸ 'ਤੇ ਕੰਮ ਹੌਲੀ-ਹੌਲੀ ਹੋਏਗਾ। ਯਾਤਰੀਆਂ ਨੂੰ ਪਹਿਲੇ ਪੜਾਅ ਵਿਚ 50% ਸੀਟਾਂ ਲਈ ਹੀ ਯਾਤਰੀਆਂ ਨੂੰ ਆਗਿਆ ਹੋਵੇਗੀ। ਇਸ ਵਿਚ ਸਿਰਫ ਸਰਕਾਰੀ ਕਰਮਚਾਰੀ, ਸਿਹਤ ਕਰਮਚਾਰੀ ਅਤੇ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਹੀ ਮੈਟਰੋ ਰਾਹੀਂ ਯਾਤਰਾ ਕਰਨ ਦੀ ਆਗਿਆ ਹੋਵੇਗੀ।
ਇਹ ਵੀ ਪੜ੍ਹੋ : ਜਿੰਮ ਅਤੇ ਯੋਗਾ ਕੇਂਦਰ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਜਾਰੀ, ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਖਿਆਲ
ਅਗਲੇ ਦਿਸ਼ਾ-ਨਿਰਦੇਸ਼ਾਂ ਦੀ ਉਡੀਕ
ਪੁਰੀ ਆਪ੍ਰੇਸ਼ਨਾਂ ਦੇ ਬੰਦ ਹੋਣ ਕਾਰਨ ਵੱਧ ਰਹੇ ਨੁਕਸਾਨ ਅਤੇ ਟ੍ਰੈਫਿਕ ਜਾਮ ਦਾ ਹਵਾਲਾ ਦਿੰਦੇ ਹੋਏ ਮੈਟਰੋ ਸਿਸਟਮ ਨੂੰ ਮੁੜ ਚਾਲੂ ਕਰਨ ਦੀ ਵਕਾਲਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਟਰੋ ਨਿਯਮਿਤ ਰੂਪ ਨਾਲ ਆਪਣੇ ਸਿਸਟਮ ਦੀ ਜਾਂਚ ਕਰ ਰਹੀ ਹੈ ਅਤੇ ਸੰਚਾਲਨ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੇਂਦਰ ਸਰਕਾਰ ਸਾਰੇ ਦੇਸ਼ ਵਿਚ ਮੈਟਰੋ ਸਿਸਟਮ ਖੋਲ੍ਹਣ 'ਤੇ ਵਿਚਾਰ ਕਰ ਰਹੀ ਹੈ ਨਾ ਕਿ ਇਕ ਮਹਾਨਗਰ ਜਾਂ ਸ਼ਹਿਰ ਵਿਚ। ਹੁਣ ਇੰਤਜ਼ਾਰ ਇਸ ਮਹੀਨੇ ਆਉਣ ਵਾਲੇ ਅਗਲੇ ਪੜਾਅ ਦੇ ਅਨਲਾਕ ਸੰਬੰਧੀ ਦਿਸ਼ਾ ਨਿਰਦੇਸ਼ਾਂ ਦੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਮੈਟਰੋ ਕਾਰਜ ਸ਼ੁਰੂ ਕਰਨ ਲਈ ਤਿਆਰ ਹਨ ਪਰ ਇਸ ਬਾਰੇ ਅੰਤਮ ਫੈਸਲਾ ਕੇਂਦਰ ਸਰਕਾਰ ਨੇ ਲੈਣਾ ਹੈ।
ਇਹ ਵੀ ਪੜ੍ਹੋ : ਇਹ ATM ਕਾਰਡ ਔਖੇ ਵੇਲੇ ਦੇਵੇਗਾ ਤੁਹਾਡਾ ਸਾਥ! ਮਿਲਣਗੇ 10 ਲੱਖ ਰੁਪਏ
ਖ਼ੁਸ਼ਖ਼ਬਰੀ! ਇਸ ਦੇਸ਼ ਲਈ ਉਡਾਣ ਸ਼ੁਰੂ ਕਰਨ ਜਾ ਰਹੀ ਹੈ ਸਪਾਈਸ ਜੈੱਟ
NEXT STORY