ਪਟੌਦੀ — ਪਟੌਦੀ ਬਲਾਕ ਦੇ ਪਿੰਡ ਸਿਧਰਾਵਲੀ ਵਿਚ ਇਕ ਨਾਬਾਲਗ ਬੱਚੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ ਨੇ ਬਲਾਤਕਾਰ ਕਰਨ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰਕੇ ਨਾਬਾਲਗ ਦੀ ਲਾਸ਼ ਨੂੰ ਬੋਰੇ ਵਿਚ ਰੱਖ ਦਿੱਤਾ।
ਘਰ ਵਿਚ ਇਕੱਲੀ ਸੀ ਲੜਕੀ
ਪਟੌਦੀ ਬਲਾਕ ਦੇ ਪਿੰਡ ਸਿਧਰਾਵਲੀ 'ਚ ਇਕ ਪਰਿਵਾਰ ਕਿਰਾਏ 'ਤੇ ਰਹਿੰਦਾ ਸੀ। ਬੀਤੇ ਦਿਨ ਮ੍ਰਿਤਕਾ ਦੇ ਪਰਿਵਾਰ ਵਾਲੇ ਘਰੋਂ ਬਾਹਰ ਗਏ ਹੋਏ ਸਨ। ਉਸਦੀ ਵੱਡੀ ਭੈਣ ਪੜ੍ਹਾਈ ਕਰਨ ਲਈ ਗਈ ਹੋਈ ਸੀ। ਇਸ ਦੌਰਾਨ ਇਕ ਟਰੱਕ ਡਰਾਈਵਰ ਨਾਲ ਦੋ ਹੋਰ ਲੋਕ ਘਰ ਦੇ ਅੰਦਰ ਵੜ ਗਏ ਅਤੇ ਘਟੀਆ ਕਰਤੂਤ ਨੂੰ ਅੰਜਾਮ ਦਿੱਤਾ। ਦੋਸ਼ੀਆਂ ਨੇ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਪਲਾਸਟਿਕ ਦੇ ਬੋਰੇ ਵਿਚ ਪਾ ਦਿੱਤਾ। ਇਹ ਘਟਨਾ ਦੇਰ ਸ਼ਾਮ ਲਗਭਗ 6 ਵਜੇ ਦੀ ਦੱਸੀ ਜਾ ਰਹੀ ਹੈ। ਪੁਲਸ ਨੇ ਸ਼ੱਕ ਦੇ ਅਧਾਰ 'ਤੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।
ਦੋਸ਼ੀ ਦੀ ਵੀ ਹੈ ਇਕ ਬੱਚੀ
ਪੁਲਸ ਨੂੰ ਦਿੱਤੇ ਬਿਆਨ 'ਚ ਦੋਸ਼ੀ ਗਜਿੰਦਰ ਨੇ ਕਿਹਾ ਕਿ ਉਹ ਟਰੱਕ ਚਲਾਉਂਦਾ ਹੈ ਅਤੇ ਰਾਜਸਥਾਨ ਦੇ ਰਾਜਸਮੰਦ ਜ਼ਿਲਾ ਦੇ ਡੂਗਾਜੀ ਪਿੰਡ ਦਾ ਰਹਿਣ ਵਾਲਾ ਹੈ। ਉਸਦਾ ਵਿਆਹ ਹੋ ਚੁੱਕਾ ਹੈ ਅਤੇ ਇਕ ਬੱਚੀ ਦਾ ਪਿਤਾ ਹੈ।
ਮ੍ਰਿਤਕ ਦੀ ਭੈਣ ਨੇ ਦੋਸ਼ੀਆਂ ਨੂੰ ਫੜਵਾਇਆ
ਘਟਨਾ ਬਾਰੇ ਮ੍ਰਿਤਕਾਂ ਦੀ ਵੱਡੀ ਭੈਣ ਨੇ ਸਾਰਿਆਂ ਨੂੰ ਦੱਸਿਆ। ਦਰਅਸਲ ਦੋਸ਼ੀਆਂ ਨੂੰ ਵੱਡੀ ਭੈਣ ਨੇ ਦੇਖ ਲਿਆ ਸੀ। ਉਸ ਨੂੰ ਦੇਖ ਕੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਲੜਕੀ ਨੋ ਰੌਲਾ ਪਾ ਦਿੱਤਾ। ਪਿੰਡ ਵਾਲਿਆਂ ਨੇ ਦੋਸ਼ੀ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ।
ਪੁਲਸ ਕਰ ਰਹੀ ਜਾਂਚ
ਪੁਲਸ ਨੇ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਇਸ ਮਾਮਲੇ ਵਿਚ ਜ਼ਿਆਦਾ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ। ਪਲਾਸਟਿਕ ਦੀ ਬੋਰੀ ਵਿਚ ਪਈ ਬੱਚੀ ਦੀ ਲਾਸ਼ 'ਤੇ ਇਕ ਵੀ ਕੱਪੜਾ ਨਹੀਂ ਸੀ। ਬਾਅਦ ਵਿਚ ਲਾਸ਼ ਨੂੰ ਕੱਪੜੇ ਪਾਏ ਗਏ। ਬਿਨ੍ਹਾਂ ਕੱਪੜਿਆਂ ਦੀ ਲਾਸ਼ ਦੇਖ ਦੇ ਬਲਾਤਕਾਰ ਦਾ ਹੋਣ ਦਾ ਸ਼ੱਕ ਕੀਤਾ ਜਾ ਰਿਹਾ ਹੈ। ਬੱਚੀ ਦੇ ਸਿਰ 'ਤੇ ਡੂੰਘੀ ਸੱਟ ਦੇ ਨਿਸ਼ਾਨ ਸਨ ਜਿਸ ਕਾਰਨ ਉਸਦੇ ਸਿਰ ਵਿਚੋਂ ਬਹੁਤ ਸਾਰਾ ਖੂਨ ਨਿਕਲ ਰਿਹਾ ਸੀ। ਕਾਬੂ ਕੀਤੇ ਗਏ ਦੋਸ਼ੀ ਟਰੱਕ ਡਰਾਈਵਰ ਦੇ ਕੱਪੜਿਆਂ 'ਤੇ ਵੀ ਖੂਨ ਲੱਗਾ ਹੋਇਆ ਸੀ। ਡਰਾਈਵਰ ਦੇ ਕੱਪੜਿਆਂ 'ਤੇ ਖੂਨ ਦੇਖ ਕੇ ਹੀ ਮ੍ਰਿਤਕਾਂ ਦੀ ਵੱਡੀ ਭੈਣ ਨੇ ਰੌਲਾ ਪਾਇਆ ਸੀ ਫਿਲਹਾਲ ਦੋਸ਼ੀ ਨੇ ਪੁਲਸ ਨੂੰ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਹੈ।
ਰਾਜ ਸਭਾ 'ਚ ਸੁਸ਼ਮਾ ਸਵਰਾਜ ਨੇ ਕਿਹਾ- ਇਰਾਕ 'ਚ ਲਾਪਤਾ ਸਾਰੇ ਭਾਰਤੀ ਮਾਰੇ ਗਏ
NEXT STORY