ਸ਼ਾਹਜਹਾਂਪੁਰ—ਯੂ.ਪੀ ਦੇ ਸ਼ਾਹਜਹਾਂਪੁਰ 'ਚ ਉਸ ਸਮੇਂ ਹੱਲਚੱਲ ਮਚ ਗਈ ਜਦੋਂ ਇਕ ਔਰਤ ਨੇ ਅਚਾਨਕ 2 ਸਾਲ ਦੇ ਬੇਟੇ ਨਾਲ ਨਹਿਰ 'ਚ ਛਾਲ ਮਾਰ ਦਿੱਤੀ। ਇਸ ਘਟਨਾ ਦੇ ਬਾਅਦ ਔਰਤ ਦਾ ਪਤੀ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਲਾਸ਼ ਨੂੰ ਬਰਾਮਦ ਕੀਤਾ ਹੈ ਜਦਕਿ ਔਰਤ ਦੀ ਤਲਾਸ਼ ਹੁਣ ਵੀ ਜਾਰੀ ਹੈ।
ਜਾਣਕਾਰੀ ਮੁਤਾਬਕ ਘਟਨਾ ਜ਼ਿਲੇ ਦੇ ਬੰਡਾ ਥਾਣਾ ਖੇਤਰ ਸਥਿਤ ਦੋਹਨਾ ਪਿੰਡ ਦੀ ਹੈ। ਜਿੱਥੋਂ ਦੀ ਰਹਿਣ ਵਾਲੀ ਸਰੀਤਾ ਯਾਦਵ ਨੇ ਦੱਸਿਆ ਕਿ ਉਸ ਦੀ ਬੇਟੀ ਸਰੋਜਾ ਦਾ ਵਿਆਹ 5 ਸਾਲ ਪਹਿਲੇ ਬਰੇਲੀ ਦੇ ਰਹਿਣ ਵਾਲੇ ਰਵਿੰਦਰ ਯਾਦਵ ਨਾਲ ਹੋਇਆ ਸੀ। ਕੁਝ ਦਿਨ ਪਹਿਲੇ ਬੇਟੀ ਪੇਕੇ ਆਈ ਸੀ। ਉਸ ਦਾ ਪਤੀ ਰਵਿੰਦਰ ਉਸ ਦੀ ਵਿਦਾਈ ਕਰਵਾਉਣ ਆਇਆ ਸੀ। ਸ਼ਨੀਵਾਰ ਨੂੰ 2ਸਾਲ ਦੇ ਬੱਚੇ ਨਾਲ ਦੋਹੇਂ ਬਾਈਕ ਤੋਂ ਘਰ ਜਾਣ ਲਈ ਨਿਕਲੇ ਸੀ। ਇਸ ਵਿਚਕਾਰ ਸੂਚਨਾ ਮਿਲੀ ਸੀ ਕਿ ਸਰੋਜਾ ਨੇ ਬੇਟੇ ਨਾਲ ਨਹਿਰ 'ਚ ਛਾਲ ਮਾਰ ਦਿੱਤੀ। ਇਸ ਮਾਮਲੇ 'ਚ ਐਸ.ਓ ਆਰਿਫ ਖਾਨ ਦਾ ਕਹਿਣਾ ਹੈ ਕਿ ਨਹਿਰ 'ਚ ਔਰਤ ਨੇ ਬੱਚੇ ਨਾਲ ਛਾਲ ਲਗਾਈ ਹੈ। ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਔਰਤ ਦੀ ਤਲਾਸ 'ਚ ਗੋਤਾਖੋਰਾਂ ਨੂੰ ਲਗਾਇਆ ਗਿਆ ਹੈ। ਔਰਤ ਨੇ ਛਾਲ ਕਿਉਂ ਮਾਰੀ? ਹੁਣ ਤੱਕ ਇਸ ਦਾ ਪਤਾ ਨਹੀਂ ਚੱਲ ਸਕਿਆ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਲਾਤਕਾਰੀਆਂ ਨੂੰ 6 ਮਹੀਨੇ ਦੇ ਅੰਦਰ ਦਿੱਤੀ ਜਾਵੇ ਫਾਂਸੀ- ਸਵਾਤੀ
NEXT STORY