ਲੁਧਿਆਣਾ (ਗੌਤਮ)-ਥਾਣਾ ਡਵੀਜ਼ਨ ਨੰਬਰ 3 ਅਧੀਨ ਪੈਂਦੇ ਸੂਫ਼ੀਆ ਚੌਂਕ 'ਚ ਸਵੇਰੇ ਤੜਕੇ ਪੈਦਲ ਜਾ ਰਹੀ ਇੱਕ ਔਰਤ ਨੂੰ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਔਰਤ ਦੂਰ ਜਾ ਕੇ ਡਿਵਾਈਡਰ ਨਾਲ ਜਾ ਟਕਰਾਈ। ਇਸ ਦੌਰਾਨ ਔਰਤ ਦਾ ਭਤੀਜਾ ਵੀ ਨਾਲ ਸੀ ਅਤੇ ਮੌਕੇ 'ਤੇ ਕਾਰ ਚਾਲਕ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਵਧ ਰਹੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਲੋਕਾਂ ਨੇ ਔਰਤ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮੌਕੇ ਦਾ ਜਾਇਜ਼ਾ ਲੈ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਔਰਤ ਦੀ ਪਛਾਣ ਹਰਗੋਬਿਦਰ ਨਗਰ ਦੀ ਰਹਿਣ ਵਾਲੀ 33 ਸਾਲਾ ਸਵੀਟੀ ਅਰੋੜਾ ਵਜੋਂ ਹੋਈ ਹੈ। ਔਰਤ ਦੀ ਮਾਂ ਸ਼ਸ਼ੀਕਾਂਤਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਭਤੀਜੇ ਨਿਤਿਨ ਨਾਲ ਜਿੰਮ ਗਈ ਸੀ। ਉਸ ਦੇ ਦੋ ਭਰਾਵਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਮੋਬਾਈਲ ਦੀ ਦੁਕਾਨ 'ਤੇ ਕੰਮ ਕਰਦੀ ਸੀ। ਔਰਤ ਦੇ ਭਤੀਜੇ ਨਿਤਿਨ ਨੇ ਦੱਸਿਆ ਕਿ ਉਹ ਆਪਣਾ ਸਕੂਟਰ ਪਾਰਕ ਕਰਕੇ ਜਿੰਮ ਗਿਆ ਅਤੇ ਸਵੀਟੀ ਸੜਕ ਦੇ ਕਿਨਾਰੇ ਸੈਰ ਕਰ ਰਹੀ ਸੀ । ਕੁਝ ਹੀ ਦੇਰ ਵਿੱਚ ਕਾਰ ਚਾਲਕ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ- ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 90 ਦਿਨਾਂ ’ਚ 30 ਵਾਰਦਾਤਾਂ ਨੂੰ ਅੰਜਾਮ, ਕਿੰਗ ਪਿਨ ਸਣੇ 11 ਮੁਲਜ਼ਮ ਕਾਬੂ
ਥਾਣਾ ਡਿਵੀਜ਼ਨ ਨੰਬਰ 3 ਦੇ ਇੰਸਪੈਕਟਰ ਨਰਦੇਵ ਸਿੰਘ ਨੇ ਦੱਸਿਆ ਕਿ ਔਰਤ ਦੇ ਪਰਿਵਾਰ ਵਾਲਿਆਂ ਨੇ ਸ਼ਿਕਾਇਤ ਦੇ ਦਿੱਤੀ ਹੈ ਅਤੇ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ ਹੈ। ਮੁਲਜ਼ਮ ਦੀ ਪਛਾਣ ਅਜਮੇਰ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖਰੜ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਬੰਦ ਕਮਰੇ 'ਚੋਂ ਮਿਲੀ ਲਾਸ਼
NEXT STORY