ਸਿਰਸਾ—ਹਰਿਆਣਾ 'ਚ ਪਿਛਲੇ ਲਗਭਗ 12 ਸਾਲਾਂ ਤੋਂ ਬੱਸ ਦਾ ਸਟੇਅਰਿੰਗ ਸੰਭਾਲਣ ਵਾਲੀ ਪਹਿਲੀ ਮਹਿਲਾ ਬੱਸ ਡਰਾਈਵਰ ਪੰਕਜ ਦੇਵੀ ਨੂੰ ਕੱਲ ਦਿੱਲੀ 'ਚ ਆਯੋਜਿਤ ਇੱਕ ਪ੍ਰੋਗਰਾਮ 'ਚ ਪ੍ਰਥਮ ਸਵ. ਪਾਰੀਕਰ ਐਵਾਰਡ ਨਾਲ ਸਨਮਾਨਿਕ ਕੀਤਾ ਗਿਆ। ਦਿੱਲੀ ਟੇਲੈਂਟ ਇਨ ਇੰਡੀਆ ਗ੍ਰਾਂਊਂਡ ਫਾਈਨਲ ਤਹਿਤ ਉਕਤ ਪ੍ਰੋਗਰਾਮ ਦਾ ਆਯੋਜਨ ਸਿਵਲ ਲਾਈਨ ਦੇ ਸ਼ਾਹ ਆਡੀਟੋਰੀਅਮ 'ਚ ਕੀਤਾ ਗਿਆ ਸੀ।
ਇਸ ਪ੍ਰੋਗਰਾਮ 'ਚ ਹਰਿਆਣਾ ਤੋਂ ਸਨਮਾਨਿਤ ਹੋਣ ਵਾਲੀ ਬੱਸ ਡ੍ਰਾਈਵਰ ਪੰਕਜ ਦੇਵੀ ਅਜਿਹੀ ਹੀ ਇੱਕ ਮਹਿਲਾ ਸੀ। ਪ੍ਰੋਗਰਾਮ 'ਚ ਜੱਜ ਦੀ ਭੂਮਿਕਾ 'ਚ ਕਈ ਮਸ਼ਹੂਰ ਟੀ. ਵੀ. ਕਲਾਕਾਰ ਅਤੇ ਹੋਰ ਅਧਿਕਾਰੀ ਵੀ ਪਹੁੰਚੇ ਸੀ। ਪੁਰਸਕਾਰ ਦੇਣ ਵਾਲੇ ਅਧਿਕਾਰੀਆਂ ਨੇ ਪੰਕਜ ਦੇਵੀ ਦੇ ਜ਼ਜ਼ਬੇ ਦੀ ਤਹਿ ਦਿਲੋਂ ਸ਼ਲਾਘਾ ਕੀਤੀ ਅਤੇ ਉਨ੍ਹਾਂ ਭਵਿੱਖ 'ਚ ਵੀ ਸਰਕਾਰ ਵੱਲੋਂ ਪੁਰਸਕਾਰ ਅਤੇ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਸੂਬੇ ਦੀ ਪਹਿਲੀ ਮਹਿਲਾ ਬੱਸ ਡਰਾਈਵਰ ਪੰਕਜ ਦੇਵੀ ਨੂੰ ਸੂਬੇ ਦੇ ਸੀ. ਐੱਮ. ਮਨੋਹਰ ਲਾਲ ਖੱਟੜ, ਸਿਰਸਾ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਸੁਨੀਤਾ ਦੁੱਗਲ ਅਤੇ ਦਰਜਨਾਂ ਵਾਰ ਜ਼ਿਲਾ ਪ੍ਰਸ਼ਾਸਨ ਸਨਮਾਨਿਤ ਕਰ ਚੁੱਕਾ ਹੈ। ਇਸ ਦੌਰਾਨ ਪੰਕਜ ਦੇਵੀ ਨੇ ਕਿਹਾ ਕਿ ਮਹਿਲਾਵਾਂ ਵੀ ਵਰਤਮਾਨ ਸਮੇਂ 'ਚ ਕਿਸੇ ਤੋਂ ਘੱਟ ਨਹੀਂ ਹਨ। ਬੱਸ ਉਨ੍ਹਾਂ ਦੇ ਆਪਣੇ ਹੁਨਰ ਨੂੰ ਬਾਹਰ ਕੱਢਣਾ ਦੀ ਜ਼ਰੂਰਤ ਹੈ। ਮਹਿਲਾਵਾਂ ਨੂੰ ਪੁਰਾਣੇ ਖਿਆਲਾਂ ਤੋਂ ਬਾਹਰ ਆ ਕੇ ਸਮੇਂ ਦੇ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਪੈਰਾਂ 'ਤੇ ਖੜ੍ਹੀਆਂ ਹੋ ਸਕਣ।
ਜ਼ਿਕਰਯੋਗ ਹੈ ਕਿ ਸਿਰਸਾ ਜ਼ਿਲੇ ਦੇ ਪਿੰਡ ਮੈਹਨਾਖੇੜਾ ਦੀ ਪੰਕਜ ਦੇਵੀ ਨੂੰ ਸ਼ੁਰੂ ਤੋਂ ਹੀ ਵਾਹਨ ਚਲਾਉਣ ਦਾ ਸ਼ੌਕ ਸੀ। ਸ਼ੁਰੂਆਤ 'ਚ ਆਪਣੇ ਖੇਤਾਂ 'ਚ ਉਹ ਟ੍ਰੈਕਟਰ ਚਲਾਉਂਦੀ ਸੀ। ਇਸ ਤੋਂ ਬਾਅਦ ਹੌਲੀ ਹੌਲੀ ਬਸ ਦਾ ਸਟੇਅਰਿੰਗ ਸੰਭਾਲਿਆ। ਸਾਲ 2007 ਤੋਂ ਲੈ ਕੇ ਪਿਛਲੇ ਲਗਭਗ 12 ਸਾਲਾਂ ਤੋਂ ਪੰਕਜ ਦੇਵੀ ਮਹਿਲਾ ਕਾਲਜ ਦੀ ਬੱਸ 'ਚ ਵਿਦਿਆਰਥਣ ਨੂੰ ਘਰ ਤੋਂ ਲੈ ਕੇ ਆਉਂਦੀ ਹੈ ਅਤੇ ਛੁੱਟੀ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਛੱਡ ਕੇ ਆਉਂਦੀ ਹੈ। ਵੱਡੀ ਗੱਲ ਇਹ ਹੈ ਕਿ ਬੱਸ ਚਲਾਉਣ ਦੇ ਨਾਲ-ਨਾਲ ਪੰਕਜ ਦੇਵੀ ਲਗਭਗ 40 ਵਿਦਿਆਰਥੀਆਂ ਨੂੰ ਵੀ ਡਰਾਈਵਰ ਦੀ ਟ੍ਰੇਨਿੰਗ ਦੇ ਚੁੱਕੀ ਹੈ।
ਉਦਯੋਗਿਕ ਇਕਾਈਆਂ ਨੂੰ ਸੁਰੇਸ਼ ਪ੍ਰਭੂ ਨੇ ਕੀਤੀ ਖਾਸ ਅਪੀਲ
NEXT STORY