ਗਾਜ਼ੀਆਬਾਦ- ਗਾਜ਼ੀਆਬਾਦ 'ਚ ਸ਼ਨੀਵਾਰ ਨੂੰ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਇਕ ਔਰਤ ਨੂੰ ਬਚਾਉਣ ਲਈ ਹਿੰਡਨ ਨਹਿਰ 'ਚ ਛਾਲ ਮਾਰਨ ਵਾਲੇ ਇਕ ਟਰੈਫਿਕ ਪੁਲਸ ਕਾਂਸਟੇਬਲ (ਸਿਪਾਹੀ) ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਸਿਪਾਹੀ ਦੀ ਪਛਾਣ ਅੰਕਿਤ ਤੋਮਰ (20) ਵਜੋਂ ਹੋਈ ਹੈ। ਗੋਤਾਖੋਰਾਂ ਵਲੋਂ ਚਿੱਕੜ ਨਾਲ ਭਰੀ ਨਹਿਰ 'ਚੋਂ ਕੱਢਣ ਤੋਂ ਬਾਅਦ, ਉਸ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਅਨੁਸਾਰ, ਇਹ ਘਟਨਾ ਉਦੋਂ ਵਾਪਰੀ ਜਦੋਂ ਵੈਸ਼ਾਲੀ ਸੈਕਟਰ 2 ਦੀ ਵਸਨੀਕ ਅਤੇ ਮੂਲ ਰੂਪ 'ਚ ਮੇਰਠ ਦੇ ਸਰਧਾਨਾ ਦੀ ਰਹਿਣ ਵਾਲੀ 23 ਸਾਲਾ ਆਰਤੀ ਨੇ ਹਿੰਡਨ ਨਹਿਰ 'ਚ ਛਾਲ ਮਾਰ ਦਿੱਤੀ। 6 ਮਹੀਨੇ ਪਹਿਲਾਂ ਆਦਿਤਿਆ ਨਾਮੀ ਵਿਅਕਤੀ ਨਾਲ ਪ੍ਰੇਮ ਵਿਆਹ ਕਰਨ ਵਾਲੀ ਆਰਤੀ ਦਾ ਸਵੇਰੇ ਉਸ ਦੇ ਪਤੀ ਨਾਲ ਝਗੜਾ ਹੋਇਆ ਸੀ।
ਇਹ ਵੀ ਪੜ੍ਹੋ : ਇਸ ਬੰਦੇ ਵਾਲੀ ਤਾਂ ਹੱਦ ਹੀ ਹੋ ਗਈ ! ਪਹਿਲਾਂ ਟੁੱਟੇ 2 ਵਿਆਹ, ਤੀਜੀ ਪਤਨੀ ਵੀ ਕੁੱਟ-ਕੁੱਟ ਮਾਰ'ਤੀ
ਟਰਾਂਸ ਹਿੰਡਨ ਦੇ ਪੁਲਸ ਡਿਪਟੀ ਕਮਿਸ਼ਨਰ (ਡੀਸੀਪੀ) ਨਿਮਿਸ਼ ਪਾਟਿਲ ਨੇ ਦੱਸਿਆ,''ਕੋਲ ਹੀ ਡਿਊਟੀ 'ਤੇ ਮੌਜੂਦ ਟਰੈਫ਼ਿਕ ਸਬ-ਇੰਸਪੈਕਟਰ (ਟੀਐੱਸਆਈ) ਧਰਮੇਂਦਰ ਅਤ ਸਿਪਾਹੀ ਅੰਕਿਤ ਤੋਮਰ ਨੇ ਆਰਤੀ ਨੂੰ ਬਚਾਉਣ ਲਈ ਤੁਰੰਤ ਨਹਿਰ 'ਚ ਛਾਲ ਮਾਰ ਦਿੱਤੀ। ਕਈ ਰਾਹਗੀਰ ਵੀ ਬਚਾਅ ਕੰਮ 'ਚ ਸ਼ਾਮਲ ਹੋਏ। ਆਰਤੀ ਨੂੰ ਤਾਂ ਸੁਰੱਖਿਅਤ ਕੱਢ ਲਿਆ ਗਿਆ ਪਰ ਟੀਐੱਸਆਈ ਅਤੇ ਤੋਮਰ ਨਹਿਰ ਦੀ ਚਿੱਕੜ ਭਰੀ ਸਤ੍ਹਾ 'ਚ ਫਸ ਗਏ।'' ਉਨ੍ਹਾਂ ਦੱਸਿਆ,''ਟੀਐੱਸਆਈ ਕਿਸੇ ਤਰ੍ਹਾਂ ਖ਼ੁਦ ਨੂੰ ਬਾਹਰ ਕੱਢਣ 'ਚ ਕਾਮਯਾਬ ਰਹੇ ਪਰ ਤੋਮਰ ਫਸ ਗਿਆ। ਗੋਤਖੋਰ ਆਖ਼ਰਕਾਰ ਤੋਮਰ ਨੂੰ ਬਾਹਰ ਕੱਢਣ 'ਚ ਸਫ਼ਲ ਰਹੇ ਪਰ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।'' ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ MA ਦੇ ਵਿਦਿਆਰਥੀ ਦੇ ਪਾਕਿ ਏਜੰਟ ਨਾਲ ਕੁਨੈਕਸ਼ਨ ! ਜਾਂਚ 'ਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਖੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟ੍ਰੇਨ ਫੜਨ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਰੇਲਵੇ ਯਾਤਰੀਆਂ ਨੂੰ 3 ਦਿਨ ਹੋਵੇਗੀ ਪਰੇਸ਼ਾਨੀ
NEXT STORY