ਮਊ- ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵੈਲੇਨਟਾਈਨ ਵੀਕ ਦੌਰਾਨ ਆਪਣੇ ਪ੍ਰੇਮੀ ਤੋਂ ਨਾਰਾਜ਼ ਹੋ ਕੇ ਇਕ ਕੁੜੀ ਨੇ ਸਰਯੂ ਨਦੀ 'ਚ ਛਾਲ ਮਾਰ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਮੌਕੇ 'ਤੇ ਮੌਜੂਦ ਮਛੇਰਿਆਂ ਦੀ ਮੁਸਤੈਦੀ ਸਦਕਾ ਕੁੜੀ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਹ ਸਾਰੀ ਘਟਨਾ ਮਊ ਜ਼ਿਲ੍ਹੇ ਦੇ ਦੋਹਰੀਘਾਟ ਅਤੇ ਗੋਰਖਪੁਰ ਦੇ ਬੜਹਲਗੰਜ ਸਰਹੱਦ ਵਿਚਕਾਰ ਵਗਦੀ ਸਰਯੂ ਨਦੀ 'ਤੇ ਵਾਪਰੀ। ਜਾਣਕਾਰੀ ਅਨੁਸਾਰ, ਵੈਲੇਨਟਾਈਨ ਵੀਕ ਦੌਰਾਨ ਕੁੜੀ ਦੇ ਪ੍ਰੇਮੀ ਨੇ ਉਸ ਨਾਲ ਕੋਈ ਵਾਅਦਾ ਕੀਤਾ ਸੀ, ਪਰ ਜਦੋਂ ਉਸ ਨੇ ਉਹ ਵਾਅਦਾ ਤੋੜ ਦਿੱਤਾ ਤਾਂ ਕੁੜੀ ਕਾਫੀ ਦੁਖੀ ਹੋ ਗਈ। ਇਸ ਗੁੱਸੇ ਅਤੇ ਨਾਰਾਜ਼ਗੀ 'ਚ ਉਸ ਨੇ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਨਦੀ 'ਚ ਛਾਲ ਮਾਰ ਦਿੱਤੀ।
ਜਿਵੇਂ ਹੀ ਕੁੜੀ ਪਾਣੀ 'ਚ ਡਿੱਗੀ, ਉਹ ਡੁੱਬਣ ਤੋਂ ਬਚਣ ਲਈ ਹੱਥ-ਪੈਰ ਮਾਰਨ ਲੱਗੀ। ਪੁਲ ਅਤੇ ਘਾਟ 'ਤੇ ਮੌਜੂਦ ਲੋਕਾਂ ਨੇ ਜਦੋਂ ਕੁੜੀ ਨੂੰ ਡੁੱਬਦੇ ਦੇਖਿਆ ਤਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਦੀਆਂ ਆਵਾਜ਼ਾਂ ਸੁਣ ਕੇ ਨੇੜੇ ਹੀ ਕਿਸ਼ਤੀ ਚਲਾ ਰਹੇ ਮਛੇਰਿਆਂ ਨੇ ਬਿਨਾਂ ਸਮਾਂ ਗੁਆਏ ਕੁੜੀ ਦੀ ਮਦਦ ਕੀਤੀ ਅਤੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਬਾਅਦ 'ਚ ਮਛੇਰਿਆਂ ਨੇ ਕੁੜੀ ਨੂੰ ਉਸਦੇ ਘਰ ਪਹੁੰਚਾਇਆ। ਇਸ ਸਾਰੀ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਕੁੜੀ ਨੂੰ ਨਦੀ 'ਚ ਡੁੱਬਦੇ ਅਤੇ ਮਛੇਰਿਆਂ ਵੱਲੋਂ ਉਸ ਨੂੰ ਬਚਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮਛੇਰੇ ਸਹੀ ਸਮੇਂ 'ਤੇ ਕਾਰਵਾਈ ਨਾ ਕਰਦੇ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡੀ ਖਬਰ ; ਰਾਜਪਾਲ ਯਾਦਵ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ! ਹਾਲੇ ਜੇਲ੍ਹ 'ਚ ਹੀ ਰਹਿਣਗੇ ਕਾਮੇਡੀ ਕਿੰਗ
NEXT STORY