ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਇਕ ਪਿੰਡ 'ਚ 44 ਸਾਲਾ ਵਿਅਕਤੀ ਨੇ ਵਿਆਹ ਦੇ 6 ਦਿਨਾਂ ਬਾਅਦ ਹੀ ਆਪਣੀ ਪਤਨੀ ਦਾ ਲਾਠੀ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਘਟਨਾ ਵੀਰਵਾਰ ਰਾਤ ਚੌਬੇਪੁਰ ਥਾਣਾ ਖੇਤਰ ਦੇ ਅਮੌਲੀ ਪਿੰਡ ਦੀ ਹੈ, ਜਿੱਥੇ ਰਾਜੂ ਪਾਲ ਨੇ ਪਰਿਵਾਰਕ ਝਗੜੇ 'ਚ ਆਪਣੀ ਪਤਨੀ ਆਰਤੀ ਪਾਲ (26) ਨੂੰ ਲਾਠੀ ਨਾਲ ਕੁੱਟ-ਕੁੱਟ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ MA ਦੇ ਵਿਦਿਆਰਥੀ ਦੇ ਪਾਕਿ ਏਜੰਟ ਨਾਲ ਕੁਨੈਕਸ਼ਨ ! ਜਾਂਚ 'ਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਖੁਲਾਸੇ
ਥਾਣਾ ਇੰਚਾਰਜ ਜਗਦੀਸ਼ ਕੁਸ਼ਵਾਹਾ ਨੇ ਦੱਸਿਆ ਕਿ ਸੂਚਨਾ 'ਤੇ ਪਹੁੰਚੀ ਪੁਲਸ ਆਰਤੀ ਨੂੰ ਸਿਹਤ ਕੇਂਦਰ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਅਨੁਸਾਰ ਆਰਤੀ ਅਤੇ ਰਾਜੂ ਦਾ ਵਿਆਹ 9 ਮਈ ਨੂੰ ਹੋਇਆ ਸੀ। ਇਹ ਰਾਜੂ ਦਾ ਤੀਜਾ ਵਿਆਹ ਸੀ। ਉਸ ਦੇ 2 ਵਿਆਹ ਪਹਿਲਾਂ ਵੀ ਟੁੱਟ ਚੁੱਕੇ ਹਨ। ਉਸ ਨੇ ਦੱਸਿਆ ਕਿ ਵਿਆਹ ਦੇ ਬਾਅਦ ਤੋਂ ਹੀ ਰਾਜੂ ਦਾ ਆਰਤੀ ਨਾਲ ਝਗੜਾ ਹੋਣ ਲੱਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੰਦ ਦਰਦ ਦੀ ਦਵਾਈ ਲੈਣ ਮੈਡੀਕਲ ਸਟੋਰ ਪੁੱਜੀ ਔਰਤ, ਮਿਲੀ ਅਜਿਹੀ ਗੋਲ਼ੀ ਕਿ ਖਾਂਦੇ ਹੀ..
NEXT STORY