ਨੋਇਡਾ- ਨੋਇਡਾ ਸੈਕਟਰ-49 ਦੇ ਬਰੌਲਾ ਪਿੰਡ ’ਚ 13 ਸਾਲਾ ਬੱਚੇ ਦੇ ਮੂੰਹ ’ਚ ਔਰਤ ਨੇ ਜ਼ਬਰਨ ਜ਼ਹਿਰੀਲਾ ਪਦਾਰਥ ਪਾ ਦਿੱਤਾ, ਜਿਸ ਵਜ੍ਹਾ ਨਾਲ ਉਸ ਦੀ ਸਿਹਤ ਵਿਗੜ ਗਈ। ਬੱਚੇ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸੈਕਟਰ-49 ਦੇ ਥਾਣਾ ਮੁਖੀ ਯਸ਼ਪਾਲ ਧਾਮਾ ਨੇ ਦੱਸਿਆ ਕਿ ਬਰੌਲਾ ਪਿੰਡ ਵਾਸੀ ਨਮਗਾ ਦਾ 13 ਸਾਲ ਦਾ ਪੁੱਤਰ ਗੁਲਜ਼ਾਰ ਮੰਗਲਵਾਰ ਨੂੰ ਆਪਣੇ ਘਰ ਦੇ ਬਾਹਰ ਖੜ੍ਹਾ ਸੀ, ਉਦੋਂ ਉੱਥੇ ਇਕ ਔਰਤ ਆਈ। ਔਰਤ ਨੇ ਬਰਾਤ ਘਰ ਦਾ ਪਤਾ ਪੁੱਛਿਆ ਅਤੇ ਉਸ ਨੂੰ ਬਰਾਤ ਘਰ ਤੱਕ ਪਹੁੰਚਾਉਣ ਦੀ ਬੇਨਤੀ ਕੀਤੀ।
ਜਦੋਂ ਗੁਲਜ਼ਾਰ ਨੇ ਅਣਜਾਣ ਔਰਤ ਨਾਲ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਔਰਤ ਨੇ ਉਸ ਦੀ ਗਰਦਨ ਫੜ ਕੇ ਜ਼ਬਰਦਸਤੀ ਉਸ ਦੇ ਮੂੰਹ ’ਚ ਕੋਈ ਜ਼ਹਿਰੀਲਾ ਪਦਾਰਥ ਪਾ ਦਿੱਤਾ। ਇਸ ਦਰਮਿਆਨ ਬੱਚੇ ਨੇ ਔਰਤ ਦੇ ਹੱਥ ਨੂੰ ਆਪਣੇ ਦੰਦਾਂ ਨਾਲ ਕੱਟਿਆ ਅਤੇ ਉਸ ਤੋਂ ਖ਼ੁਦ ਨੂੰ ਛੁਡਾ ਕੇ ਆਪਣੇ ਘਰ ਵੱਲ ਦੌੜਿਆ। ਬੱਚੇ ਦੇ ਪਰਿਵਾਰ ਵਾਲਿਆਂ ਮੁਤਾਬਕ ਉਸ ਨੂੰ ਨੋਇਡਾ ਦੇ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਬੱਚੇ ਦੇ ਮਾਪਿਆਂ ਨੇ ਔਰਤ ’ਤੇ ਬੱਚੇ ਨੂੰ ਅਗਵਾ ਕਰਨ ਦਾ ਦੋਸ਼ ਲਾਇਆ ਹੈ।
PFI 'ਤੇ ਪਾਬੰਦੀ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ : ਅਸਦੁਦੀਨ ਓਵੈਸੀ
NEXT STORY