ਨਵੀਂ ਦਿੱਲੀ (ਭਾਸ਼ਾ)- ਦਿੱਲੀ 'ਚ 7 ਕਰੋੜ ਰੁਪਏ ਦੀ ਹੈਰੋਇਨ ਤਸਕਰੀ ਕਰ ਕੇ ਲਿਆਉਣ ਦੇ ਦੋਸ਼ 'ਚ ਯੂਗਾਂਡਾ ਤੋਂ ਆਈ ਇਕ ਔਰਤ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਇਹ ਵੀ ਪੜ੍ਹੋ: PM ਮੋਦੀ ਦੀ ਸੁਰੱਖਿਆ ਮਾਮਲਾ : SC ਦੀ ਸਾਬਕਾ ਜੱਜ ਇੰਦੂ ਮਲਹੋਤਰਾ ਦੀ ਅਗਵਾਈ 'ਚ ਕਮੇਟੀ ਕਰੇਗੀ ਜਾਂਚ
ਅਧਿਕਾਰੀਆਂ ਨੇ ਦੱਸਿਆ ਕਿ ਯੂਗਾਂਡਾ ਦੇ ਏਨਤੇਬੇ ਤੋਂ ਸ਼ਾਰਜਾਹ ਹੁੰਦੇ ਹੋਏ ਇੱਥੇ ਪਹੁੰਚੀ ਮਹਿਲਾ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯਾਤਰੀ ਨੇ ਸਾਮਾਨ 'ਚ ਕੱਪੜਿਆਂ ਦੇ ਅੰਦਰ 1.06 ਕਿਲੋਗ੍ਰਾਮ ਹੈਰੋਇਨ 107 ਕੈਪਸੂਲ 'ਚ ਲੁਕਾ ਕੇ ਰੱਖੀ ਸੀ, ਜਿਸ ਦਾ ਮੁੱਲ 7.43 ਕਰੋੜ ਰੁਪਏ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਡਾਕਟਰਾਂ ਦੀ ਲਾਪਰਵਾਹੀ ਕਾਰਨ ਗਰਭਵਤੀ ਜਨਾਨੀ ਨੇ ਸੜਕ ’ਤੇ ਦਿੱਤਾ ਬੱਚੇ ਨੂੰ ਜਨਮ, ਮੌਕੇ ’ਤੇ ਮੌਤ
NEXT STORY