ਨੈਸ਼ਨਲ ਡੈਸਕ - ਬਿਹਾਰ ਦੇ ਰੋਹਤਾਸ ਜ਼ਿਲ੍ਹੇ ਤੋਂ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੇ ਹੁਣ ਤੱਕ 15 ਬੱਚਿਆਂ ਨੂੰ ਜਨਮ ਦਿੱਤਾ ਹੈ। ਹਾਲਾਂਕਿ, ਉਸਦੇ 14 ਬੱਚਿਆਂ ਦੀ ਮੌਤ ਹੋ ਗਈ ਹੈ। 15ਵੇਂ ਬੱਚੇ ਨੂੰ ਡਾਕਟਰਾਂ ਨੇ ਬਚਾ ਲਿਆ ਹੈ। ਇਹ ਮਾਮਲਾ ਇਲਾਕੇ ’ਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਦਰਅਸਲ, 15 ਬੱਚਿਆਂ ਨੂੰ ਜਨਮ ਦੇਣ ਵਾਲੀ ਔਰਤ, ਸੈਫੁੱਲਾ ਖਾਤੂਨ, ਜ਼ਿਲ੍ਹੇ ਦੇ ਦਿਨਾਰਾ ਬਲਾਕ ਦੇ ਗੋਪਾਲਪੁਰ ਦੀ ਰਹਿਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸੈਫੁੱਲਾ ਖਾਤੂਨ ਦੇ ਸਾਰੇ 15 ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਸਨ। 14 ਬੱਚਿਆਂ ਦੀ ਮੌਤ ਕੁਪੋਸ਼ਣ ਅਤੇ ਕਮਜ਼ੋਰੀ ਕਾਰਨ ਹੋਈ ਸੀ ਪਰ ਡਾਕਟਰਾਂ ਨੇ ਪਿਛਲੇ ਹਫ਼ਤੇ ਪੈਦਾ ਹੋਏ 15ਵੇਂ ਬੱਚੇ ਨੂੰ ਬਚਾ ਲਿਆ ਹੈ। ਹਾਲਾਂਕਿ, ਇਸ ਬੱਚੇ ਦਾ ਭਾਰ ਸਿਰਫ 500 ਗ੍ਰਾਮ ਸੀ।
ਬੱਚੇ ਦਾ ਭਾਰ ਘੱਟ ਦੇਖ ਕੇ, ਉਸ ਨੂੰ ਸਾਸਾਰਾਮ ਸਦਰ ਹਸਪਤਾਲ ਦੇ ਐੱਸ.ਐੱਨ.ਸੀ.ਯੂ ਵਾਰਡ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ’ਚ ਸੁਧਾਰ ਹੋਇਆ ਅਤੇ ਉਸ ਦਾ ਭਾਰ 500 ਗ੍ਰਾਮ ਤੋਂ ਵੱਧ ਕੇ 700 ਗ੍ਰਾਮ ਹੋ ਗਿਆ। ਹੁਣ ਬੱਚੇ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਭਾਰਤ-ਪਾਕਿ ਟਕਰਾਅ ਦੇ ਵਿਚਕਾਰ Alert Mode 'ਤੇ ਜੰਮੂ, ਐਮਰਜੈਂਸੀ ਹੈਲਪਲਾਈਨ ਜਾਰੀ
NEXT STORY