ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਲਾਈਫ ਇੰਸ਼ੋਰੈਂਸ ਦੇ ਪੈਸਿਆਂ ਲਈ ਔਰਤ ਦਾ ਕਤਲ ਕਰਨ ਦੀ ਖੌਫਨਾਕ ਘਟਨਾ ਸਾਹਮਣੇ ਆਈ ਹੈ, ਇਸ ਘਟਨਾ ਨੂੰ ਔਰਤ ਦੇ ਪਤੀ ਨੇ ਤਿੰਨ ਲੋਕਾਂ ਨਾਲ ਮਿਲ ਕੇ ਅੰਜਾਮ ਦਿੱਤਾ ਹੈ। ਹੁਣ 17 ਮਹੀਨਿਆਂ ਬਾਅਦ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਪਤੀ ਫਰਾਰ ਹੈ।
ਪੁਲਸ ਦੇ ਡਿਪਟੀ ਕਮਿਸ਼ਨਰ ਸ਼ਸ਼ਾਂਕ ਸਿੰਘ ਦੇ ਅਨੁਸਾਰ ਪੁਲਸ ਨੇ ਮੰਗਲਵਾਰ ਨੂੰ ਕੁਲਦੀਪ ਸਿੰਘ, ਵਕੀਲ ਅਲੋਕ ਨਿਗਮ ਅਤੇ ਦੀਪਕ ਵਰਮਾ ਨੂੰ ਕਤਲ ਵਿਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਲਖਨਊ ਦੇ ਕੰਚਨਪੁਰ ਮਟਿਆਰੀ ਦੇ ਰਹਿਣ ਵਾਲੇ 32 ਸਾਲਾ ਅਭਿਸ਼ੇਕ ਸ਼ੁਕਲਾ ਨੇ ਸਾਲ 2022 'ਚ 28 ਸਾਲਾ ਪੂਜਾ ਯਾਦਵ ਨਾਲ ਵਿਆਹ ਕੀਤਾ ਸੀ।
ਅਭਿਸ਼ੇਕ ਸ਼ੁਕਲਾ ਦਾ ਇਹ ਦੂਜਾ ਵਿਆਹ ਸੀ। ਉਸਨੇ ਜੀਵਨ ਬੀਮੇ ਦੇ ਪੈਸੇ ਹੜੱਪਣ ਲਈ ਦੂਜਾ ਵਿਆਹ ਕੀਤਾ ਸੀ ਜਦੋਂ ਉਸਦੀ ਪਹਿਲੀ ਪਤਨੀ ਜਿਉਂਦੀ ਸੀ। ਵਿਆਹ ਦੇ ਇਕ ਸਾਲ ਦੇ ਅੰਦਰ ਹੀ ਉਸ ਨੇ 10 ਲੱਖ ਰੁਪਏ ਦਾ ਕਰਜ਼ਾ ਲੈ ਲਿਆ। ਪਤਨੀ ਦੇ ਨਾਂ 'ਤੇ ਕਿਸ਼ਤਾਂ 'ਤੇ ਛੇ ਵਾਹਨ ਖਰੀਦੇ। ਇਨ੍ਹਾਂ ਵਿੱਚ ਚਾਰ ਕਾਰਾਂ ਅਤੇ ਦੋ ਬਾਈਕ ਹਨ।
ਇਸ ਦੇ ਨਾਲ ਹੀ ਦੋਸ਼ੀ ਪਤੀ ਨੇ ਪਤਨੀ ਦੇ ਨਾਂ 'ਤੇ 50 ਲੱਖ ਰੁਪਏ ਦੀ ਜੀਵਨ ਬੀਮਾ ਪਾਲਿਸੀ ਵੀ ਖਰੀਦੀ ਸੀ। ਇਸ ਤੋਂ ਬਾਅਦ ਉਸ ਦੇ ਕਤਲ ਦੀ ਸਾਜ਼ਿਸ਼ ਰਚਣ ਲੱਗਾ। ਇਸ ਨੂੰ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕਰਨ ਲੱਗੇ। 20 ਮਈ 2023 ਨੂੰ ਪੂਜਾ ਦਾ ਸਹੁਰਾ ਰਾਮ ਮਿਲਨ ਦਵਾਈ ਲੈਣ ਦੇ ਬਹਾਨੇ ਉਸ ਨੂੰ ਘਰੋਂ ਬਾਹਰ ਲੈ ਗਿਆ।
ਪਹਿਲਾਂ ਤੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਇੱਕ ਕਾਰ ਪੂਜਾ ਨੂੰ ਰੋਡ 'ਤੇ ਦਰੜ ਗਈ। ਉਸ ਦੀ ਮੌਤ ਹੋ ਗਈ। ਪੁਲਸ ਨੇ ਕਾਰ ਚਾਲਕ ਦੀਪਕ ਵਰਮਾ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪਰ ਅਭਿਸ਼ੇਕ ਸ਼ੁਕਲਾ ਅਤੇ ਉਸ ਦੇ ਪਿਤਾ ਰਾਮ ਮਿਲਨ ਫਰਾਰ ਹੋ ਗਏ। ਇੱਥੇ ਪੁਲਸ ਦੀਆਂ ਕਈ ਟੀਮਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਵੰਬਰ 2023 ਵਿੱਚ, ਅਭਿਸ਼ੇਕ ਸ਼ੁਕਲਾ ਆਪਣੀ ਪਤਨੀ ਦੀ ਜੀਵਨ ਬੀਮਾ ਪਾਲਿਸੀ ਨੂੰ ਕੈਸ਼ ਕਰਨ ਲਈ ਗਿਆ ਸੀ। ਜਦੋਂ ਕੰਪਨੀ ਨੂੰ ਉਸ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੋਇਆ ਤਾਂ ਉਸ ਨੇ ਪੁਲਸ ਨੂੰ ਉਸ ਦੇ ਆਉਣ ਦੀ ਸੂਚਨਾ ਦਿੱਤੀ। ਕਾਰ ਚਾਲਕ ਦੇ ਫੋਨ ਕਾਲ ਡਿਟੇਲ ਦੀ ਜਾਂਚ ਕਰਨ ਤੋਂ ਬਾਅਦ ਪੂਜਾ ਦੇ ਪਤੀ ਅਭਿਸ਼ੇਕ ਅਤੇ ਸਹੁਰੇ ਰਾਮ ਮਿਲਨ ਨਾਲ ਉਸ ਦੀ ਗੱਲਬਾਤ ਦੇ ਸਬੂਤ ਮਿਲੇ ਹਨ।
ਸ਼ਰਮਸਾਰ ਕਰਨ ਵਾਲੀ ਘਟਨਾ! ਚੱਲਦੀ ਬੱਸ 'ਚ ਲੜਕੀ ਨਾਲ ਛੇੜਛਾੜ, ਦੋਸ਼ੀ ਡਰਾਈਵਰ ਗ੍ਰਿਫਤਾਰ
NEXT STORY