ਨਵੀਂ ਦਿੱਲੀ : ਉੱਤਰ ਪੂਰਬੀ ਦਿੱਲੀ ਦੇ ਗੋਕੁਲਪੁਰੀ ਇਲਾਕੇ 'ਚ ਬੁੱਧਵਾਰ ਨੂੰ ਦੋ ਦੋਪਹੀਆ ਵਾਹਨਾਂ ਵਿਚਾਲੇ ਹੋਈ ਮਾਮੂਲੀ ਟੱਕਰ ਤੋਂ ਬਾਅਦ ਇਕ 30 ਸਾਲਾ ਔਰਤ ਦੀ ਕਥਿਤ ਤੌਰ 'ਤੇ ਸੜਕ ਕਿਨਾਰੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਗੋਕੁਲਪੁਰੀ ਫਲਾਈਓਵਰ 'ਤੇ ਦੁਪਹਿਰ 3.15 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਔਰਤ ਸਿਮਰਨਜੀਤ ਕੌਰ ਆਪਣੇ ਪਤੀ ਹੀਰਾ ਸਿੰਘ ਅਤੇ ਦੋ ਪੁੱਤਰਾਂ (12 ਅਤੇ 4 ਸਾਲ) ਨਾਲ ਜਾ ਰਹੀ ਸੀ।
ਡਿਪਟੀ ਕਮਿਸ਼ਨਰ ਆਫ਼ ਪੁਲਸ (ਉੱਤਰ-ਪੂਰਬੀ) ਜੋਏ ਟਿਰਕੀ ਨੇ ਦੱਸਿਆ ਕਿ ਗੋਕਲਪੁਰੀ ਫਲਾਈਓਵਰ ਨੇੜੇ ਸਿੰਘ ਦੀ ਗੱਡੀ ਅਤੇ ਇੱਕ ਹੋਰ ਦੋਪਹੀਆ ਵਾਹਨ ਦੀ ਮਾਮੂਲੀ ਟੱਕਰ ਹੋ ਗਈ, ਜਿਸ ਕਾਰਨ ਸਿੰਘ ਦੀ ਦੂਜੀ ਗੱਡੀ ਵਿੱਚ ਸਵਾਰ ਵਿਅਕਤੀ ਨਾਲ ਲੜਾਈ ਹੋ ਗਈ। ਟਿਰਕੀ ਨੇ ਦੱਸਿਆ ਕਿ ਸਿੰਘ ਅਤੇ ਉਸ ਦਾ ਪਰਿਵਾਰ ਫਲਾਈਓਵਰ ਦੇ ਹੇਠਾਂ ਸੜਕ 'ਤੇ ਚੱਲ ਰਹੇ ਸਨ, ਜਦਕਿ ਦੂਜਾ ਵਿਅਕਤੀ ਫਲਾਈਓਵਰ 'ਤੇ ਚੜ੍ਹ ਗਿਆ। ਉਸ ਨੇ ਦੱਸਿਆ ਕਿ ਉਹ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਲੱਗੇ। ਸਿੰਘ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਫਲਾਈਓਵਰ ਦੇ ਉਪਰੋਂ ਕਰੀਬ 30-35 ਫੁੱਟ ਦੀ ਦੂਰੀ ਤੋਂ ਗੋਲੀ ਚਲਾਈ, ਜੋ ਕੌਰ ਦੀ ਛਾਤੀ ਵਿੱਚ ਲੱਗੀ ਅਤੇ ਉਹ ਡਿੱਗ ਪਈ। ਪੁਲਸ ਅਨੁਸਾਰ ਸਿੰਘ ਆਪਣੀ ਪਤਨੀ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਲੈ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।
ਭਾਰਤ ਦੇ Corporate Sector ਨੂੰ ਜਾਰੀ ਕੀਤੇ ਗਏ 10 ਸਭ ਤੋਂ ਵੱਡੇ ਟੈਕਸ ਨੋਟਿਸ, ਦੇਖੋ ਹਰ ਸਾਲ ਕਿੰਨਾ ਲਾਇਆ ਜੁਰਮਾਨਾ
NEXT STORY