ਨਵੀਂ ਦਿੱਲੀ— ਦੱਖਣੀ ਦਿੱਲੀ ਦੇ ਕੋਟਲਾ ਮੁਬਾਰਕਪੁਰ ਥਾਣਾ ਇਲਾਕੇ 'ਚ ਇਕ ਔਰਤ ਦੀ ਚਾਕੂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਵਾਰਦਾਤ ਸੋਮਵਾਰ ਸ਼ਾਮ ਉਸ ਸਮੇਂ ਹੋਈ ਜਦੋਂ ਔਰਤ ਆਪਣੇ ਘਰ ਵਾਪਸ ਆ ਰਹੀ ਸੀ। ਪੁਲਸ ਹਮਲਾਵਰ ਦੀ ਪਛਾਣ ਦੀਆਂ ਕੋਸ਼ਿਸ਼ਾਂ 'ਚ ਜੁਟੀ ਹੈ। ਮ੍ਰਿਤਕਾ ਦਾ ਨਾਂ ਸੰਤੋਸ਼ੀ (40) ਸੀ। ਪਤੀ ਤੋਂ ਵੱਖ ਹੋਣ ਤੋਂ ਬਾਅਦ ਸੰਤੋਸ਼ੀ ਪ੍ਰੇਮ ਗਲੀ ਕਾਲੋਨੀ 'ਚ ਆਪਣੇ ਬੱਚਿਆਂ ਨਾਲ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਪਤੀ ਰਾਜਸਥਾਨ 'ਚ ਰਹਿੰਦਾ ਹੈ। ਪੁਲਸ ਅਨੁਸਾਰ ਸੋਮਵਾਰ ਦੀ ਸ਼ਾਮ ਸੰਤੋਸ਼ੀ ਘਰ ਜਾਣ ਲਈ ਨਿਕਲੀ ਸੀ।
ਜਿਵੇਂ ਹੀ ਉਹ ਤਿਆਗਰਾਜ਼ ਸਟੇਡੀਅਮ ਦੇ ਗੇਟ ਨੰਬਰ1 ਕੋਲ ਪੁੱਜੀ, ਅਣਪਛਾਤੇ ਹਮਲਾਵਰ ਨੇ ਉਸ 'ਤੇ ਚਾਕੂ ਨਾਲ ਅੰਨ੍ਹੇਵਾਹ ਵਾਰ ਕਰ ਦਿੱਤੇ। ਸੰਤੋਸ਼ੀ ਦੀ ਚੀਕ ਸੁਣ ਕੇ ਸਟੇਡੀਅਮ ਦੇ ਗਾਰਡ ਜਦੋਂ ਤੱਕ ਉੱਥੇ ਪੁੱਜੀ ਹਮਲਾਵਰ ਉੱਥੋਂ ਫਰਾਰ ਹੋ ਚੁਕਿਆ ਸੀ। ਹਮਲਾਵਰ ਵਾਰਦਾਤ 'ਚ ਇਸਤੇਮਾਲ ਚਾਕੂ ਮੌਕੇ 'ਤੇ ਹੀ ਛੱਡ ਕੇ ਦੌੜ ਗਿਆ। ਐਡੀਸ਼ਨਲ ਡੀ.ਸੀ.ਪੀ. ਚਿਨਮਯ ਵਿਸਵਾਲ ਨੇ ਦੱਸਿਆ ਕਿ ਔਰਤ 'ਤੇ ਚਾਕੂ ਨਾਲ 5 ਵਾਰੀ ਵਾਰ ਕੀਤੇ ਗਏ। ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਸੰਤੋਸ਼ੀ ਦੀ ਮੌਤ ਹੋ ਗਈ। ਪੁਲਸ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਸਟੇਡੀਅਮ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਖੰਗਾਲ ਰਹੀ ਹੈ ਤਾਂ ਕਿ ਹਮਲਾਵਰ ਦੀ ਪਛਾਣ ਹੋ ਸਕੇ।
ਬੋਲੈਰੋ 'ਚ ਵਿਆਹ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ
NEXT STORY