ਸ਼ਿਮਲਾ—ਸ਼ਿਮਲਾ ਦੇ ਭੱਠੂਕੁਫਰ ਦੇ ਨਜ਼ਦੀਕ ਨਜ਼ਦੀਕ ਮੰਗਲਵਾਰ ਨੂੰ ਵਿਆਹ ਤੋਂ ਵਾਪਸ ਆ ਰਹੇ ਇਕ ਬੋਲੈਰੋ 'ਚ ਪਰਿਵਾਰ ਨਾਲ ਬਹੁਤ ਬੁਰਾ ਹਾਦਸਾ ਵਾਪਰਿਆ। ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂਕਿ 11 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਲੋਕ ਮਸ਼ੋਬਰਾ ਦੇ ਰਹਿਣ ਵਾਲੇ ਹਨ। ਬੀਤੇ ਸੋਮਵਾਰ ਦੀ ਅੱਧੀ ਰਾਤ ਨੂੰ 13 ਲੋਕ ਬੋਲੈਰੋ 'ਚ ਸਵਾਰ ਹੋ ਕੇ ਵਿਆਹ ਪ੍ਰੋਗਰਾਮ 'ਚ ਗਏ ਸਨ। ਇੱਥੇ ਮੰਗਲਵਾਰ ਨੂੰ ਵਾਪਸੀ ਸਮੇਂ ਭੱਠੂਕੁਫਰ ਤੋਂ ਜਵਾਲਾ ਮਾਤਾ ਮੰਦਿਰ ਸੰਪਰਕ ਮਾਰਗ 'ਤੇ ਬੋਲੈਰੇ ਦਲਦਲ 'ਚ ਫਸ ਗਈ। ਡਰਾਈਵਰ ਨੇ ਇਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੋਲੈਰੋ ਦਾ ਸੰਤੁਲਨ ਵਿਗੜ ਗਿਆ ਅਤੇ ਖੱਡ 'ਚ ਜਾ ਡਿੱਗੀ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਘਟਨਾ ਸਥਾਨ 'ਤੇ ਪਹੁੰਚੀ ਅਤੇ ਲੋਕਲ ਲੋਕਾਂ ਦੀ ਮਦਦ ਨਾਲ ਇਸ ਨੂੰ ਕੱਢਣ 'ਚ ਜੁੱਟ ਗਈ। ਜ਼ਖਮੀਆਂ ਨੂੰ ਆਈ. ਜੀ. ਐੈੱਮ. ਸੀ. 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਇਸ ਸੰਬੰਧ 'ਚ ਮਾਮਲਾ ਦਰਜ ਕਰਕੇ ਅਗਲੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਮਰਨ ਵਾਲਿਆਂ ਦੇ ਨਾਮ ਪ੍ਰਤਾਮ ਅਤੇ ਗੁੱਡੀ ਦੱਸੇ ਜਾ ਰਹੇ ਹਨ। 11 ਲੋਕਾਂ 'ਚ ਜਯੋਤੀ, ਮੂਲਕ ਰਾਮ, ਅਯੂਸ਼, ਦੀਪਿਕਾ, ਮੁਕੇਸ਼, ਪੰਪਲੂ ਦੇਵੀ, ਸ਼ੀਲਾ ਦੇਵੀ, ਸਚਿਨ, ਗੀਤਾ, ਭੂਬਾਨੀ ਅਤੇ ਖੇਮਰਾਜ ਸ਼ਾਮਲ ਹਨ। ਪੁਲਸ ਨੇ ਲਾਸ਼ਾ ਨੂੰ ਪੋਸਟਮਾਰਟਮ ਕਰਨ ਲਈ ਭੇਜ ਦਿੱਤਾ ਹੈ ਅਤੇ ਜ਼ਖਮੀਆਂ ਨੂੰ ਇਲਾਜ ਲਈ ਆਈ. ਜੀ. ਐੱਸ. ਸੀ. ਭੇਜਿਆ ਗਿਆ ਹੈ, ਸ਼ਿਮਲਾ ਦੇ ਐੈੱਸ. ਪੀ. ਸੋਭਿਆ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਬੱਚਿਆਂ ਅਤੇ ਪਤਨੀ ਦੀ ਕੀਤੀ ਕੁੱਟਮਾਰ
NEXT STORY