ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਪਿੰਡ ਵਿੱਚ ਇੱਕ ਔਰਤ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਔਰਤ ਦੇ ਪਤੀ ਅਤੇ ਦਿਓਰ ਨੂੰ ਸ਼ਨੀਵਾਰ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਸ ਅਨੁਸਾਰ ਬਬੀਤਾ (22) ਨੇ ਸ਼ੁੱਕਰਵਾਰ ਨੂੰ ਫੇਫਨਾ ਥਾਣਾ ਖੇਤਰ ਦੇ ਮਿੱਡਾ ਪਿੰਡ ਵਿੱਚ ਆਪਣੇ ਸਹੁਰੇ ਘਰ ਦੇ ਇੱਕ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸਟੇਸ਼ਨ ਹਾਊਸ ਅਫਸਰ ਇੰਸਪੈਕਟਰ (ਐੱਸ.ਐੱਚ.ਓ.) ਅਜੇ ਕੁਮਾਰ ਤ੍ਰਿਪਾਠੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ।
ਇਹ ਵੀ ਪੜ੍ਹੋ- ਅਮੀਰ ਪਿਓ ਦੀ ਵਿਗੜੀ ਹੋਈ ਔਲਾਦ ਦੀ ਗੰਦੀ ਕਰਤੂਤ ! ਇਕ-ਇਕ ਕਰ 10 ਔਰਤਾਂ ਨੂੰ ਕੀਤਾ ਬੇਹੋਸ਼, ਫ਼ਿਰ...
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਬਬੀਤਾ ਦੇ ਪਿਤਾ ਰਾਜੇਂਦਰ ਪ੍ਰਸਾਦ ਦੀ ਸ਼ਿਕਾਇਤ 'ਤੇ ਬਬੀਤਾ ਦੇ ਪਤੀ ਪੰਕਜ ਕੁਮਾਰ ਤੁਰ੍ਹਾ (28) ਅਤੇ ਦਿਓਰ ਸਚਿਨ (22) ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 108 (ਖੁਦਕੁਸ਼ੀ ਲਈ ਉਕਸਾਉਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐੱਫ.ਆਈ.ਆਰ. ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਉਭਾਓਂ ਥਾਣਾ ਇਲਾਕੇ ਦੇ ਸਾਸਾਣਾ ਬਹਾਦੁਰਪੁਰ ਦੀ ਰਹਿਣ ਵਾਲੀ ਰਾਜੇਂਦਰ ਪ੍ਰਸਾਦ ਦੀ ਧੀ ਬਬੀਤਾ ਦਾ ਵਿਆਹ ਪੰਜ ਸਾਲ ਪਹਿਲਾਂ ਮਿੱਢਾ ਪਿੰਡ ਦੇ ਪੰਕਜ ਕੁਮਾਰ ਤੁਰ੍ਹਾ ਨਾਲ ਹੋਇਆ ਸੀ। ਪ੍ਰਸਾਦ ਨੇ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਸਦੇ ਜਵਾਈ ਪੰਕਜ ਅਤੇ ਉਸਦੇ ਭਰਾ ਸਚਿਨ ਨੇ ਬਬੀਤਾ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਮਾਨਸਿਕ ਤੌਰ 'ਤੇ ਪਰੇਸ਼ਨ ਕੀਤਾ, ਜਿਸ ਕਾਰਨ ਉਸ ਨੇ ਸ਼ੁੱਕਰਵਾਰ ਨੂੰ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ- Breaking News ; ਅਹਿਮਦਾਬਾਦ ਪਲੇਨ ਕ੍ਰੈਸ਼ ਮਗਰੋਂ ਏਅਰ ਇੰਡੀਆ ਦੇ ਅਧਿਕਾਰੀਆਂ 'ਤੇ ਹੋ ਗਈ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਐਮਰਜੈਂਸੀ ਦੌਰਾਨ ਸੁਣਾਏ ਫ਼ੈਸਲੇ ਸਬੰਧੀ ਧਨਖੜ ਨੇ ਸੁਪਰੀਮ ਕੋਰਟ ਦੀ ਕੀਤੀ ਆਲੋਚਨਾ
NEXT STORY