ਖਮਾਣੋਂ (ਜਟਾਣਾ) : ਬੀਤੇ ਦਿਨ ਸ਼ਾਮ ਸਵਾ 6 ਵਜੇ ਸਮਰਾਲੇ ਤੋਂ ਆਪਣੇ ਪਿੰਡ ਨੀਵਾਂ ਜਟਾਣਾ ਵਾਪਸ ਘਰ ਆ ਰਹੇ ਦਿਓਰ ਤੇ ਭਰਜਾਈ ਕੋਲੋਂ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸੋਨੇ ਦੀਆਂ ਵਾਲੀਆਂ ਤੇ ਮੋਬਾਈਲ ਖੋਹ ਲਿਆ ਤੇ ਫ਼ਰਾਰ ਹੋ ਗਏ। ਇਸ ਸਬੰਧੀ ਡੀਪੂ ਹੋਲਡਰ ਅਵਤਾਰ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਭਰਜਾਈ ਚਰਨਜੀਤ ਕੌਰ ਨੂੰ ਸਮਰਾਲਾ ਤੋਂ ਦਵਾਈ ਦਵਾ ਕੇ ਆਪਣੇ ਪਿੰਡ ਜਟਾਣਾ ਨੀਵਾਂ ਘਰ ਪਰਤ ਰਿਹਾ ਸੀ, ਜਿਵੇਂ ਹੀ ਅਸੀਂ ਜਟਾਣਾ ਉੱਚਾ ਪਹੁੰਚੇ ਤਾਂ 6:15 ਮੋਟਰਸਾਈਕਲ ’ਤੇ ਤਿੰਨ ਨੌਜਵਾਨ ਆਏ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ।
ਉਨ੍ਹਾਂ ਨੇ ਮੋਟਰਸਾਈਕਲ ਲੈ ਕੇ ਰੋਕ ਲਿਆ ਅਤੇ ਹਮਲਾ ਕਰਨ ਲਈ ਮੇਰੇ 'ਤੇ ਕਿਰਚ ਕੱਢ ਲਈ ਤੇ ਮੇਰੀ ਭਰਜਾਈ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਖਿੱਚ ਲਾਈਆਂ ਤੇ ਮੇਰੇ ਕੋਲੋਂ ਮੋਬਾਈਲ ਤੇ ਮੇਰੀ ਭਰਜਾਈ ਕੋਲੋਂ ਇਕ ਸੂਟ ਖੋਹ ਕੇ ਫ਼ਰਾਰ ਹੋ ਗਏ। ਮੌਕੇ ’ਤੇ ਥਾਣੇਦਾਰ ਨਾਜ਼ਰ ਸਿੰਘ ਘਟਨਾ ਸਥਾਨ ’ਤੇ ਪਹੁੰਚੇ, ਜੋ ਸੀ.ਸੀ.ਟੀ.ਵੀ ਦੀ ਮਦਦ ਨਾਲ ਚੋਰਾਂ ਦੀ ਭਾਲ ਕਰ ਰਹੇ ਹਨ।
ਫਤਹਿਗੜ੍ਹ ਸਾਹਿਬ 'ਚ ਵੱਡਾ ਹਾਦਸਾ: ਸਲਫਾਸ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ 2 ਜਵਾਕਾਂ ਦੀ ਮੌਤ, 3 ਦੀ ਹਾਲਤ ਗੰਭੀਰ
NEXT STORY