ਨਵੀਂ ਦਿੱਲੀ – ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਗਗਨਯਾਨ ਵਿਚ ਕਿਸੇ ਮਹਿਲਾ ਪੁਲਾੜ ਯਾਤਰੀ ਦੇ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸੰਭਾਵਿਤ ਪੁਲਾੜ ਯਾਤਰੀਆਂ ਦੀ ਭਾਲ ਹਥਿਆਰਬੰਦ ਫੋਰਸਾਂ ਦੇ ਟੈਸਟ ਪਾਇਲਟਾਂ ਭਾਵ ਨਵੇਂ ਹਵਾਈ ਜਹਾਜ਼ਾਂ ਦਾ ਪ੍ਰੀਖਣ ਵਾਲੇ ਚੋਟੀ ਦੇ ਪਾਇਲਟਾਂ ਵਿਚੋਂ ਕਰ ਰਿਹਾ ਹੈ। ਇਨ੍ਹਾਂ ਵਿਚ ਕੋਈ ਵੀ ਔਰਤ ਨਹੀਂ ਹੈ। ਇਹ ਜਾਣਕਾਰੀ ਇਸਰੋ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਦਿੱਤੀ। ਪਹਿਲੇ ਗਗਨਯਾਨ ਮਿਸ਼ਨ ਨੂੰ 2022 ਵਿਚ 3 ਪੁਲਾੜ ਯਾਤਰੀਆਂ ਨਾਲ ਭੇਜੇ ਜਾਣ ਦੀ ਸੰਭਾਵਨਾ ਹੈ। ਉਮੀਦਵਾਰ ਚੁਣਨ ਦੀ ਪ੍ਰਕਿਰਿਆ ਅਗਲੇ ਮਹੀਨੇ ਮੁਕੰਮਲ ਹੋ ਜਾਏਗੀ ਅਤੇ ਨਵੰਬਰ ’ਚ ਉਨ੍ਹਾਂ ਨੂੰ ਸਿਖਲਾਈ ਲਈ ਰੂਸ ਭੇਜਿਆ ਜਾਏਗਾ।
INX ਮੀਡੀਆ ਕੇਸ : ਚਿਦਾਂਬਰਮ ਨੂੰ ਗਿ੍ਰਫਤਾਰੀ ਤੋਂ ਅੰਤਰਿਮ ਰਾਹਤ, ਕੱਲ ਫਿਰ ਹੋਵੇਗੀ ਸੁਣਵਾਈ
NEXT STORY