ਲਾਹੌਰ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਲਈ ਬਣਾਈ ਗਈ ਵਿੰਡੋ (ਤੈਅ ਸਮਾਂ) ਦਾ ਫਾਇਦਾ ਚੁੱਕ ਕੇ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਨੂੰ ਉਸੇ ਸਮਾਂ-ਹੱਦ ਵਿਚ ਆਯੋਜਿਤ ਕਰਨਾ ਚਾਹੁੰਦਾ ਹੈ ਕਿਉਂਕਿ ਉਸ ਮਿਆਦ ਦੌਰਾਨ ਬਹੁਤ ਘੱਟ ਕੌਮਾਂਤਰੀ ਕ੍ਰਿਕਟ ਮੈਚ ਹੁੰਦੇ ਹਨ।
ਪੀ.ਸੀ. ਬੀ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਪੀ. ਐੱਸ. ਐੱਲ. ਫ੍ਰੈਂਚਾਈਜ਼ੀ ਦੇ ਨਾਲ ਇਕ ਮੀਟਿੰਗ ਕਰਕੇ 2025 ਤੇ 2026 ਵਿਚ ਅਪ੍ਰੈਲ-ਮਈ ਵਿੰਡੋ ਵਿਚ ਪੀ. ਐੱਸ. ਐੱਲ. ਆਯੋਜਿਤ ਕਰਨ ਦੇ ਫਾਇਦਿਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਹੈ।
ਸਾਨੂੰ ਓਲੰਪਿਕ ਤੋਂ ਪਹਿਲਾਂ ਮਾਨਸਿਕ ਸ਼ਾਂਤੀ ਦੀ ਲੋੜ : ਮਹਿਲਾ ਪਹਿਲਵਾਨ
NEXT STORY