ਨਾਗਪੁਰ — ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਮੰਗਲਵਾਰ ਨੂੰ ਕਿਹਾ ਕਿ ਔਰਤਾਂ ਉਹ ਸਾਰੇ ਕੰਮ ਕਰ ਸਕਦੀਆਂ ਹਨ ਜੋ ਪੁਰਸ਼ ਕਰ ਸਕਦੇ ਹਨ ਅਤੇ ਉਹ (ਔਰਤਾਂ) ਵੀ ਉਹ ਕੰਮ ਕਰ ਸਕਦੀਆਂ ਹਨ ਜੋ ਪੁਰਸ਼ ਨਹੀਂ ਕਰ ਸਕਦੇ। ਇੱਥੇ ਮਹਿਲਾ ਮਲਟੀ-ਸਟੇਟ ਕੋਆਪ੍ਰੇਟਿਵ ਸੋਸਾਇਟੀ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ 'ਔਰਤ ਮੁਕਤੀ' ਸ਼ਬਦ ਦੀ ਵਰਤੋਂ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ।
ਭਾਗਵਤ ਨੇ ਕਿਹਾ ਕਿ ਔਰਤਾਂ ਦੀ ਮੁਕਤੀ ਦੀ ਗੱਲ ਕਰਨਾ ਗਲਤ ਲੱਗਦਾ ਹੈ। ਜੇਕਰ ਔਰਤਾਂ ਨੂੰ ਉਹ ਸਭ ਕੁਝ ਕਰਨ ਦੀ ਆਜ਼ਾਦੀ ਦੇ ਦਿੱਤੀ ਜਾਵੇ, ਜੋ ਉਹ ਕਰਨਾ ਚਾਹੁੰਦੀਆਂ ਹਨ ਤਾਂ ਹਰ ਕੋਈ ਆਪਣੇ-ਆਪ ਹੀ ਆਜ਼ਾਦ ਹੋ ਜਾਵੇਗਾ। ਉਨ੍ਹਾਂ ਕਿਹਾ, ''ਭਾਰਤ ਵਿੱਚ ਔਰਤਾਂ ਸਿਰਫ਼ ਆਪਣੇ ਬਾਰੇ ਨਹੀਂ ਸੋਚਦੀਆਂ। ਉਸ ਵਿੱਚ ਸਨੇਹ ਦਾ ਗੁਣ ਨਿਹਿਤ ਹੈ ਅਤੇ ਇਸੇ ਲਈ ਉਹ ਹਰ ਕਿਸੇ ਦੀ ਭਲਾਈ ਬਾਰੇ ਸੋਚਦੀ ਹੈ।''
ਉਨ੍ਹਾਂ ਕਿਹਾ, "ਸਾਡੇ ਘਰਾਂ ਤੋਂ ਲੈ ਕੇ ਸੰਸਥਾਵਾਂ ਤੱਕ, ਅਸੀਂ ਦੇਖਦੇ ਹਾਂ ਕਿ ਔਰਤਾਂ ਹਰ ਕਿਸੇ ਦੀ ਭਲਾਈ ਬਾਰੇ ਸੋਚਦੀਆਂ ਹਨ।" ਉਨ੍ਹਾਂ ਸਮਾਗਮ ਦੌਰਾਨ ਗਣੇਸ਼ ਪੰਡਾਲ ਵਿੱਚ ਆਰਤੀ ਵੀ ਕੀਤੀ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਸਾਰਿਆਂ ਦੀ ਭਲਾਈ ਲਈ ਅਰਦਾਸ ਕੀਤੀ ਹੈ।
ਇਸ ਦੇਸ਼ ਨੇ ਭਾਰਤੀਆਂ ਲਈ ਕੱਢੀਆਂ 15,000 ਨੌਕਰੀਆਂ, ਦੇ ਰਿਹੈ ਮੋਟੀ ਤਨਖਾਹ
NEXT STORY