ਲੇਹ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਅਕਤੂਬਰ ਤੋਂ ਪਲਾਸਟਿਕ ਖਿਲਾਫ ‘ਜਨ ਅੰਦੋਲਨ’ ਚਲਾਉਣ ਦੀ ਗੱਲ ਕੀਤੀ ਹੈ ਪਰ ਲੇਹ ’ਚ ਔਰਤਾਂ ਦੋ ਸਾਲ ਦੇ ਲੰਬੇ ਜਨ ਅੰਦੋਲਨ ਤੋਂ ਬਾਅਦ ਇਲਾਕੇ ਨੂੰ ਪਾਲੀਥੀਨ ਮੁਕਤ ਕਰਵਾ ਚੁੱਕੀਆਂ ਹਨ। ਹੁਣ ਇੱਥੇ ਸ਼ਰਾਬ ਮੁਕਤੀ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇੱਥੇ ਔਰਤਾਂ ਨੇ ‘ਵੁਮੈਨ ਅਲਾਇੰਸ’ ਨਾਂ ਦੀ ਸੰਸਥਾ ਬਣਾਈ ਹੈ, ਜੋ ਇਲਾਕੇ ’ਚ ਪਾਲੀਥੀਨ ਅਤੇ ਗੈਰ-ਕਾਨੂੰਨੀ ਸ਼ਰਾਬ ਖਿਲਾਫ ਛਾਪੇਮਾਰੀ ਕਰਦੀਆਂ ਹਨ ਅਤੇ ਜ਼ੁਰਮਾਨਾ ਵੀ ਲਗਾਉਂਦੀਆਂ ਹਨ। ਲੇਹ ’ਚ ਹਰ ਸਾਲ ਲਗਭਗ 3 ਲੱਖ ਯਾਤਰੀ ਆਉਂਦੇ ਹਨ। ਇਨ੍ਹਾਂ ’ਚ ਜ਼ਿਆਦਾਤਰ ਪਾਲੀਥੀਨ ਦੀ ਵਰਤੋਂ ਕਰ ਇੱਧਰ ਉੱਧਰ ਸੁੱਟ ਦਿੰਦੇ ਸਨ।
ਵੁਮੈਨ ਅਲਾਇੰਸ ਦੀ ਪ੍ਰਧਾਨ 60 ਸਾਲਾ ਦੀ ਸੈਰਿੰਗ ਕੋਂਡੋਲ ਦੱਸਦੀ ਹੈ ਕਿ ਪਾਲੀਥੀਨ ਕਾਰਨ ਖੇਤਾਂ ਦੀ ਮਿੱਟੀ ਖਰਾਬ ਹੋ ਰਹੀ ਸੀ। ਇਸ ਨੂੰ ਖਾ ਕੇ ਗਾਵਾਂ ਵੀ ਮਰ ਰਹੀਆਂ ਸਨ। ਇਹ ਦੇਖ ਕੇ ਸੈਰਿੰਗ ਸਮੇਤ ਕੁਝ ਔਰਤਾਂ ਨੇ ਦੋ ਸਾਲ ਪਹਿਲਾਂ ਪਾਲੀਥੀਨ ਬੰਦ ਕਰਨ ਲਈ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। 60 ਔਰਤਾਂ ਤੋਂ ਸ਼ੁਰੂ ਹੋਏ ਵੁਮੈਨ ਅਲਾਇੰਸ ਦੀ ਮੁਹਿੰਮ ’ਚ ਅੱਜ ਲੇਹ-ਕਾਰਗਿਲ ਦੀ 5,000 ਤੋਂ ਜ਼ਿਆਦਾ ਔਰਤਾਂ ਜੁੜ ਗਈਆਂ ਹਨ। ਲੇਹ-ਲੱਦਾਖ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਵੁਮੈਨ ਅਲਾਇੰਸ ਨੇ ਨੁੱਕੜ ਨਾਟਕ ਕਰ ਲੋਕਾਂ ਨੂੰ ਜਾਗਰੂਕ ਕੀਤਾ।
5,000 ਰੁਪਏ ਜ਼ੁਰਮਾਨਾ-
ਮਾਰਕੀਟ ਐਸੋਸੀਏਸ਼ਨ ਤੋਂ ਪਾਲੀਥੀਨ ਬੰਦ ਕਰਨ ਲਈ ਮਦਦ ਮੰਗੀ। ਲੋਕਾਂ ਤੋਂ ਮਦਦ ਨਾ ਮਿਲਣ ਅਤੇ ਜ਼ੁਰਮਾਨਾ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਵਾਈ। ਪਾਲੀਥੀਨ ਦੇ ਆਪਸ਼ਨ ਦੇ ਰੂਪ ’ਚ ਕੱਪੜੇ ਦੇ ਥੈਲਿਆਂ ਨੂੰ ਬਣਾਉਣ ਲਈ ਔਰਤਾਂ ਦੀ ਸਵੈ-ਸੇਵੀ ਸੰਸਥਾਵਾਂ ਦੀ ਮਦਦ ਲਈ। ਹੁਣ ਇੱਥੇ ਪੋਲੀਥੀਨ ਦੀ ਵਰਤੋਂ ’ਤੇ 5,000 ਰੁਪਏ ਜ਼ੁਰਮਾਨਾ ਵਸੂਲਿਆ ਜਾਂਦਾ ਹੈ। ਜ਼ੁਰਮਾਨੇ ਦੀ ਰਾਸ਼ੀ ਪਹਿਲਾਂ 500 ਰੁਪਏ ਸੀ ਪਰ ਹੁਣ ਪੂਰੀ ਤਰ੍ਹਾਂ ਪਾਬੰਦੀ ਲਈ ਇਸ ਨੂੰ ਵਧਾ ਦਿੱਤਾ ਗਿਆ ਹੈ।
ਦੋ ਸ਼ਰਾਬ ਦੀਆਂ ਦੁਕਾਨਾਂ ਨੂੰ ਵੀ ਸ਼ਹਿਰ ਤੋਂ ਬਾਹਰ ਕਰਵਾ ਦਿੱਤਾ-
ਅਲਾਇੰਸ ਦੇ ਮੈਂਬਰ ਸੋਨਮ ਚੋਲ ਨੇ ਦੱਸਿਆ ਹੈ ਕਿ ਲੱਦਾਖ ਦੀ ਪਹਿਚਾਣ ਦੱਸਣ ਵਾਲੇ ਕੱਪੜੇ ਦੇ ਥੈਲੇ ਅੱਜ ਦੇਸ਼ ਭਰ ’ਚ ਮਸ਼ਹੂਰ ਹੋ ਗਏ ਹਨ। ਯਾਤਰੀ ਵੀ ਸ਼ੌਕ ਨਾਲ ਖਰੀਦਦੇ ਹਨ। ਲੇਹ ਨੂੰ ਪਾਲੀਥੀਨ ਮੁਕਤ ਕਰਨ ਤੋਂ ਬਾਅਦ ਅਸੀਂ ਸ਼ਰਾਬ ਦੀਆਂ ਦੁਕਾਨਾਂ ਖਿਲਾਫ ਮੁਹਿੰਮ ਚਲਾ ਰਹੇ ਹਾਂ। ਦੋ ਸ਼ਰਾਬ ਦੀਆਂ ਦੁਕਾਨਾਂ ਨੂੰ ਸ਼ਹਿਰ ਤੋਂ ਬਾਹਰ ਕਰਵਾਉਣ ਤੋਂ ਬਾਅਦ 42 ਗੈਰ-ਕਾਨੂੰਨੀ ਵਿਕਰੀ ਦੇ ਅੱਡਿਆਂ ਨੂੰ ਬੰਦ ਕਰਵਾਇਆ ਗਿਆ ਹੈ
ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੀਆਂ ਮਾਂਵਾਂ ਨੂੰ ਵੀ ਸਿੱਖਿਅਤ ਬਣਾ ਰਹੀ ਹੈ ਇਹ ਪਿ੍ਰੰਸੀਪਲ
NEXT STORY