ਨੈਸ਼ਨਲ ਡੈਸਕ- ਗੁਜਰਾਤ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਨਵਸਾਰੀ ਜ਼ਿਲੇ ’ਚ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੇ 2 ਮਾਸੂਮ ਬੇਟਿਆਂ ਨੂੰ ਆਪਣੇ ਹੱਥੀਂ ਕਤਲ ਕਰ ਦਿੱਤਾ ਹੈ। ਪੁਲਸ ਅਨੁਸਾਰ ਔਰਤ ਨੇ ਅਜਿਹਾ ਆਪਣੇ ‘ਪੂਰਵਜਾਂ ਦੀ ਮੁਕਤੀ’ ਲਈ ਕੀਤਾ। ਘਟਨਾ ਵੀਰਵਾਰ ਰਾਤ ਬਿਲਿਮੋਰਾ ਕਸਬੇ ਦੇ ਦੇਸਰਾ ਇਲਾਕੇ ’ਚ ਸਥਿਤ ਇਕ ਫਲੈਟ ’ਚ ਹੋਈ।
ਮੁਲਜ਼ਮ ਔਰਤ ਸੁਨੀਤਾ ਸ਼ਰਮਾ ਆਪਣੇ ਪਤੀ ਸ਼ਿਵਕਾਂਤ, 7 ਅਤੇ 4 ਸਾਲ ਦੇ ਬੇਟਿਆਂ ਅਤੇ ਸੱਸ-ਸਹੁਰੇ ਦੇ ਨਾਲ ਰਹਿੰਦੀ ਸੀ। ਘਟਨਾ ਦੇ ਸਮੇਂ ਉਸ ਦਾ ਪਤੀ ਟਾਈਫਾਈਡ ਕਾਰਨ ਹਸਪਤਾਲ ’ਚ ਦਾਖਲ ਸੀ। ਦੇਰ ਰਾਤ ਸੁਨੀਤਾ ਅਚਾਨਕ ਪੂਜਾ-ਪਾਠ ਕਰਨ ਲੱਗੀ ਅਤੇ ਕਥਿਤ ਤੌਰ ’ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹਾਲਤ ’ਚ ਉਸ ਨੇ ਆਪਣੇ ਦੋਵਾਂ ਬੇਟਿਆਂ ਦਾ ਗਲਾ ਘੁੱਟ ਕੇ ਜਾਨ ਲੈ ਲਈ।
ਇਹ ਵੀ ਪੜ੍ਹੋ- ''ਸਸਤੇ ਨੌਕਰ, ਸਾਨੂੰ ਇਨ੍ਹਾਂ ਦੀ ਲੋੜ ਨਹੀਂ..!'', ਅਮਰੀਕਾ ਨੇ ਖਿੱਚ ਲਈ H-1B visa ਖ਼ਤਮ ਕਰਨ ਦੀ ਤਿਆਰੀ
ਇਸ ਤੋਂ ਬਾਅਦ ਉਸ ਨੇ ਆਪਣੇ ਸਹੁਰੇ ਇੰਦਰਪਾਲ ਦੀ ਵੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਇੰਦਰਪਾਲ ਕਿਸੇ ਤਰ੍ਹਾਂ ਘਰੋਂ ਬਾਹਰ ਭੱਜਣ ’ਚ ਸਫਲ ਹੋ ਗਿਆ ਅਤੇ ਗੁਆਂਢੀਆਂ ਨੂੰ ਸੂਚਨਾ ਦਿੱਤੀ। ਗੁਆਂਢੀਆਂ ਅਤੇ ਪੁਲਸ ਦੇ ਕਈ ਵਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਜਿਸ ਤੋਂ ਬਾਅਦ ਪੁਲਸ ਨੂੰ ਦਰਵਾਜ਼ਾ ਤੋੜਨਾ ਪਿਆ। ਕਮਰੇ ਦੇ ਅੰਦਰ ਮੁਲਜ਼ਮ ਔਰਤ ਆਪਣੇ ਬੱਚਿਆਂ ਦੀਆਂ ਲਾਸ਼ਾਂ ਕੋਲ ਬੈਠੀ ਹੋਈ ਸੀ।
ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਇਹ ਵੀ ਜਾਂਚ ਕਰ ਰਹੀ ਹੈ ਕਿ ਔਰਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਜਾਂ ਕਿਸੇ ਹੋਰ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ।
ਪੰਜਾਬੀ ਬਾਗ 'ਚ ਨੌਜਵਾਨ ਨੇ ਘਰ ਅੰਦਰ ਵੜ ਕੇ ਮਹਿਲਾ ਦਾ ਕੀਤਾ ਕਤਲ, ਫਿਰ ਖ਼ੁਦ ਨੂੰ ਮਾਰੀ ਗੋਲੀ
NEXT STORY