ਨਵੀਂ ਦਿੱਲੀ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਮੰਗਲਵਾਰ ਯਾਨੀ ਕਿ ਅੱਜ ਨਾਰੀ ਸ਼ਕਤੀ ਨੂੰ ਨਮਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਨਮਾਨ ਅਤੇ ਮੌਕਿਆਂ ’ਤੇ ਵਿਸ਼ੇਸ਼ ਜ਼ੋਰ ਦੇ ਨਾਲ ਆਪਣੀਆਂ ਵੱਖ-ਵੱਖ ਯੋਜਨਾਵਾਂ ਜ਼ਰੀਏ ਮਹਿਲਾ ਸਸ਼ਕਤੀਕਰਨ ’ਤੇ ਆਪਣਾ ਧਿਆਨ ਕੇਂਦਰਿਤ ਕਰਦੀ ਰਹੇਗੀ।
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦਰਮਿਆਨ 21 ਸਾਲ ਪੁਰਾਣੀ ਤਸਵੀਰ ਵਾਇਰਲ, ਜਦੋਂ ਪੁਤਿਨ ਦੇ ਪਿੱਛੇ ਖੜ੍ਹੇ ਸਨ PM ਮੋਦੀ
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘‘ਭਾਰਤ ਦੀ ਵਿਕਾਸ ਯਾਤਰਾ ’ਚ ਆਪਣੀ ਨਾਰੀ ਸ਼ਕਤੀ ਨੂੰ ਅੱਗੇ ਰੱਖਣ ਲਈ ਵਿੱਤੀ ਸਮਾਵੇਸ਼ ਤੋਂ ਲੈ ਕੇ ਸਮਾਜਿਕ ਸੁਰੱਖਿਆ ਤੱਕ, ਮਿਆਰੀ ਸਿਹਤ ਸੰਭਾਲ ਤੋਂ ਹਾਊਸਿੰਗ, ਸਿੱਖਿਆ ਤੋਂ ਉੱਦਮਤਾ ਤੱਕ, ਸਾਡੀ ਨਾਰੀ ਸ਼ਕਤੀ ਨੂੰ ਭਾਰਤ ਦੀ ਵਿਕਾਸ ਯਾਤਰਾ ’ਚ ਸਭ ਤੋਂ ਅੱਗੇ ਰੱਖਣ ਲਈ ਬਹੁਤ ਸਾਰੇ ਯਤਨ ਕੀਤੇ ਗਏ ਹਨ। ਇਹ ਉਪਰਾਲੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਜ਼ੋਰਾਂ-ਸ਼ੋਰਾਂ ਨਾਲ ਜਾਰੀ ਰਹਿਣਗੇ।
ਇਹ ਵੀ ਪੜ੍ਹੋ: ਯੂਕ੍ਰੇਨ ਸੰਕਟ: PM ਮੋਦੀ ਨੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ 35 ਮਿੰਟ ਕੀਤੀ ਗੱਲਬਾਤ, ਜਾਣੋ ਕੀ ਹੋਈ ਵਿਚਾਰ-ਚਰਚਾ
ਇਕ ਹੋਰ ਟਵੀਟ ’ਚ ਪ੍ਰਧਾਨ ਮੰਤਰੀ ਨੇ ਕਿਹਾ, ‘‘ਮਹਿਲਾ ਦਿਵਸ 'ਤੇ, ਮੈਂ ਸਾਡੀ ਨਾਰੀ ਸ਼ਕਤੀ ਅਤੇ ਵੱਖ-ਵੱਖ ਖੇਤਰਾਂ ਵਿਚ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਲਾਮ ਕਰਦਾ ਹਾਂ। ਭਾਰਤ ਸਰਕਾਰ ਮਾਣ ਦੇ ਨਾਲ-ਨਾਲ ਮੌਕਿਆਂ 'ਤੇ ਜ਼ੋਰ ਦੇ ਕੇ ਆਪਣੀਆਂ ਵੱਖ-ਵੱਖ ਯੋਜਨਾਵਾਂ ਰਾਹੀਂ ਮਹਿਲਾ ਸਸ਼ਕਤੀਕਰਨ 'ਤੇ ਧਿਆਨ ਕੇਂਦਰਿਤ ਕਰਦੀ ਰਹੇਗੀ। 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਇਸ ਮੌਕੇ ਗੁਜਰਾਤ ’ਚ ਕੱਛ ਦੇ ਧੌਰਦੋ ਪਿੰਡ ਸਥਿਤ ਇਕ ਮਹਿਲਾ ਸੰਤ ਕੈਂਪ ’ਚ ਆਯੋਜਿਤ ਸੈਮੀਨਾਰ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਿਤ ਕਰਨਗੇ।
ਇਹ ਵੀ ਪੜ੍ਹੋ: PM ਮੋਦੀ ਦਾ ਵੱਡਾ ਐਲਾਨ; ਪ੍ਰਾਈਵੇਟ ਮੈਡੀਕਲ ਕਾਲਜਾਂ ’ਚ ਅੱਧੀਆਂ ਸੀਟਾਂ ’ਤੇ ਸਰਕਾਰੀ ਜਿੰਨੀ ਹੋਵੇਗੀ ਫ਼ੀਸ
ਇਹ ਸੈਮੀਨਾਰ ਸਮਾਜ ਵਿਚ ਮਹਿਲਾ ਸੰਤਾਂ ਦੀ ਭੂਮਿਕਾ ਅਤੇ ਮਹਿਲਾ ਸਸ਼ਕਤੀਕਰਨ ’ਚ ਉਨ੍ਹਾਂ ਦੇ ਯੋਗਦਾਨ ਨੂੰ ਪਛਾਣਨ ਲਈ ਕਰਵਾਇਆ ਜਾ ਰਿਹਾ ਹੈ। ਪੀ.ਐਮ.ਓ. ਅਨੁਸਾਰ, ਧੌਰਦੋ ਵਿਚ ਸੈਮੀਨਾਰ ’ਚ 500 ਤੋਂ ਵੱਧ ਮਹਿਲਾ ਸੰਤ ਸ਼ਾਮਲ ਹੋਣਗੀਆਂ। ਇਸ ਸੈਮੀਨਾਰ ’ਚ ਸੱਭਿਆਚਾਰ, ਧਰਮ, ਔਰਤ ਦੀ ਉੱਨਤੀ, ਸੁਰੱਖਿਆ, ਸਮਾਜਿਕ ਸਥਿਤੀ ਅਤੇ ਭਾਰਤੀ ਸੱਭਿਆਚਾਰ ਵਿਚ ਔਰਤਾਂ ਦੀ ਭੂਮਿਕਾ ਬਾਰੇ ਸੈਸ਼ਨ ਸ਼ਾਮਲ ਹੋਣਗੇ। ਔਰਤਾਂ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਔਰਤਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਭਲਾਈ ਸਕੀਮਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ। ਸੈਮੀਨਾਰ ’ਚ ਕੇਂਦਰੀ ਮੰਤਰੀ ਸਮ੍ਰਿਤੀ ਜ਼ੁਬਿਨ ਇਰਾਨੀ, ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜੋਤੀ ਅਤੇ ਭਾਰਤੀ ਪ੍ਰਵੀਨ ਪਵਾਰ ਦੀ ਸ਼ਮੂਲੀਅਤ ਵੀ ਦੇਖਣ ਨੂੰ ਮਿਲੇਗੀ।
ਪੱਛਮੀ ਬੰਗਾਲ ’ਚ BSF ਜਵਾਨ ਨੇ ਕੀਤੀ ਸਾਥੀ ਦੀ ਹੱਤਿਆ, ਖੁਦ ਨੂੰ ਮਾਰੀ ਗੋਲੀ
NEXT STORY