ਲਖਨਊ : ਲਖਨਊ ਦੀ ਰਹਿਣ ਵਾਲੀ ਪ੍ਰਿਯੰਕਾ ਸ਼ਰਮਾ ਦੀ ਥਾਈਲੈਂਡ ਵਿੱਚ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ। ਇਹ ਮੌਤ ਉਸ ਸਮੇਂ ਹੋਈ ਜਦੋਂ ਉਹ ਆਪਣੇ ਪਤੀ ਅਤੇ ਪੁੱਤਰ ਨਾਲ ਥਾਈਲੈਂਡ ਦੇ ਪੱਟਾਇਆ ਸ਼ਹਿਰ ਘੁੰਮਣ ਗਈ ਹੋਈ ਸੀ। ਇਸ ਦੌਰਾਨ, ਉਸਦੀ ਹੋਟਲ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਸ ਦੇ ਪਿਤਾ ਸੱਤਿਆਨਾਰਾਇਣ ਸ਼ਰਮਾ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਧੀ ਦਾ ਕਤਲ ਉਸ ਦੇ ਪਤੀ ਆਸ਼ੀਸ਼ ਸ਼੍ਰੀਵਾਸਤਵ ਨੇ ਕੀਤਾ ਹੈ। ਉਨ੍ਹਾਂ ਨੇ ਜਾਂਚ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਲੋਹੜੀ ਸੇਕ ਰਹੇ ਲੋਕਾਂ 'ਤੇ ਚੜ੍ਹਾ'ਤੀ ਤੇਜ਼ ਰਫਤਾਰ ਗੱਡੀ, ਇਕ ਦੀ ਮੌਤ ਤੇ ਦਰਜਨ ਜ਼ਖਮੀ
ਸਹੁਰੇ ਨੇ ਜਵਾਈ 'ਤੇ ਲਗਾਇਆ ਦੋਸ਼
ਸੱਤਿਆਨਾਰਾਇਣ ਸ਼ਰਮਾ ਦੇ ਅਨੁਸਾਰ, ਆਸ਼ੀਸ਼ ਅਤੇ ਉਸਦੀ ਧੀ ਲਖਨਊ ਦੇ ਵਰਿੰਦਾਵਨ ਵਿੱਚ ਰਹਿੰਦੇ ਸਨ। ਦੋਸ਼ ਹੈ ਕਿ ਵਿਆਹ ਤੋਂ ਬਾਅਦ ਹੀ ਧੀ ਨੂੰ ਉਸਦੇ ਪਤੀ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਆਸ਼ੀਸ਼ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ, ਜਿਸਦਾ ਪ੍ਰਿਯੰਕਾ ਵਿਰੋਧ ਕਰਦੀ ਸੀ। ਇਸ ਤੋਂ ਬਾਅਦ ਆਸ਼ੀਸ਼ ਨੇ ਪ੍ਰਿਯੰਕਾ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਸੀਹੇ ਦਿੱਤੇ।
ਇਹ ਵੀ ਪੜ੍ਹੋ : ਡੱਲੇਵਾਲ ਦੀ ਵਿਗੜਦੀ ਸਿਹਤ ਮਗਰੋਂ ਖਨੌਰੀ ਬਾਰਡਰ ਤੋਂ ਹੋ ਗਿਆ ਵੱਡਾ ਐਲਾਨ
ਦਰਜ ਕਰਵਾਈ ਸੀ ਸ਼ਿਕਾਇਤ
ਪ੍ਰਿਯੰਕਾ ਨੇ ਪਹਿਲਾਂ ਆਸ਼ੀਸ਼ ਖ਼ਿਲਾਫ਼ ਪੁਲਸ ਸ਼ਿਕਾਇਤ ਵੀ ਦਰਜ ਕਰਵਾਈ ਸੀ। ਹੁਣ ਪ੍ਰਿਯੰਕਾ ਦੀ ਮੌਤ ਤੋਂ ਬਾਅਦ, ਸੱਤਿਆਨਾਰਾਇਣ ਸ਼ਰਮਾ ਨੇ ਰਾਜ ਸਭਾ ਮੈਂਬਰ ਡਾ. ਦਿਨੇਸ਼ ਸ਼ਰਮਾ ਤੋਂ ਮਦਦ ਮੰਗੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੁਲਸ ਕਮਿਸ਼ਨਰ ਨੇ ਮਾਮਲਾ ਦਰਜ ਕਰਨ ਅਤੇ ਜਾਂਚ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਅਜੀਬੋ-ਗਰੀਬ! ਇਥੇ ਆਪਣੀ B... ਟੰਗ ਕੇ ਮੰਨਤ ਮੰਗਦੀਆਂ ਨੇ ਔਰਤਾਂ, ਤਸਵੀਰਾਂ ਦੇਖ ਰਹਿ ਜਾਓਗੇ ਦੰਗ
ਦੋਵਾਂ ਦਾ ਪ੍ਰੇਮ ਵਿਆਹ
ਪ੍ਰਿਯੰਕਾ ਅਤੇ ਆਸ਼ੀਸ਼ ਦਾ 2017 ਵਿੱਚ ਪ੍ਰੇਮ ਵਿਆਹ ਹੋਇਆ ਸੀ। ਪ੍ਰਿਯੰਕਾ ਪਟਨਾ ਏਮਜ਼ ਵਿੱਚ ਅਕਾਊਂਟਸ ਦਾ ਕੰਮ ਦੇਖਦੀ ਸੀ, ਜਦੋਂ ਕਿ ਆਸ਼ੀਸ਼ ਇੱਕ ਸੀਨੀਅਰ ਰੈਜ਼ੀਡੈਂਟ ਸੀ। ਵਿਆਹ ਤੋਂ ਬਾਅਦ, ਆਸ਼ੀਸ਼ ਨੂੰ ਓਰਾਈ ਮੈਡੀਕਲ ਕਾਲਜ ਵਿੱਚ ਤਾਇਨਾਤ ਕੀਤਾ ਗਿਆ। ਡੀਸੀਪੀ ਸ਼ਸ਼ਾਂਕ ਸਿੰਘ ਅਨੁਸਾਰ ਪਰਿਵਾਰ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਕਿਉਂਕਿ ਮੌਤ ਥਾਈਲੈਂਡ ਵਿੱਚ ਹੋਈ ਹੈ, ਇਸ ਲਈ ਜਾਂਚ ਚੱਲ ਰਹੀ ਹੈ ਅਤੇ ਪੋਸਟਮਾਰਟਮ ਕੀਤਾ ਗਿਆ ਹੈ।
ਖਨੌਰੀ ਮੋਰਚੇ 'ਤੇ ਹੁਣ ਇਕ ਨ੍ਹੀਂ 112 'ਡੱਲੇਵਾਲ', ਅੰਮ੍ਰਿਤਪਾਲ ਦੀ ਨਵੀਂ ਪਾਰਟੀ ਦਾ ਐਲਾਨ, ਅੱਜ ਦੀਆਂ ਟਾਪ-10 ਖਬਰਾਂ
NEXT STORY