ਪਟਿਆਲਾ : ਪਟਿਆਲਾ ਦੀ ਰੇਲਵੇ ਕਾਲੋਨੀ 'ਚ ਬੀਤੀ ਰਾਤ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਹਾਦਸੇ ਦੇ 'ਚ ਇੱਕ ਵਿਅਕਤੀ ਦੀ ਗੱਡੀ ਹੇਠਾਂ ਆਣ ਕਾਰਨ ਮੌਤ ਹੋਈ ਹੈ ਜਦਕਿ 12 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਅਜੀਬੋ-ਗਰੀਬ! ਇਥੇ ਆਪਣੀ B... ਟੰਗ ਕੇ ਮੰਨਤ ਮੰਗਦੀਆਂ ਨੇ ਔਰਤਾਂ, ਤਸਵੀਰਾਂ ਦੇਖ ਰਹਿ ਜਾਓਗੇ ਦੰਗ
ਇਹ ਵੀ ਪੜ੍ਹੋ : ਡੱਲੇਵਾਲ ਦੀ ਵਿਗੜਦੀ ਸਿਹਤ ਮਗਰੋਂ ਖਨੌਰੀ ਬਾਰਡਰ ਤੋਂ ਹੋ ਗਿਆ ਵੱਡਾ ਐਲਾਨ
ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਰੇਲਵੇ ਕਾਲੋਨੀ 'ਚ ਲੋਕ ਮੁਹੱਲੇ 'ਚ ਲੋਹੜੀ ਦੀ ਅੱਗ ਬਾਲਕੇ ਮੱਥਾ ਟੇਕਣ ਮਗਰੋਂ ਚਾਹ ਪੀ ਰਹੇ ਸੀ ਲੇਕਿਨ ਅਚਾਨਕ ਹੀ ਨਸ਼ੇ ਦੇ 'ਚ ਧੁੱਤ ਚਾਰ ਨੌਜਵਾਨ ਤੇਜ਼ ਰਫਤਾਰ ਇੰਡੈਵਰ ਗੱਡੀ ਲਿਆ ਕੇ ਲੋਕਾਂ ਦੇ ਉੱਪਰ ਚੜਾ ਦਿੰਦੇ ਹਨ। ਇਸ ਹਾਦਸੇ ਦੌਰਾਨ ਅਤੋਲ ਕੁਮਾਰ ਨਾਮ ਦੇ 41 ਸਾਲਾਂ ਵਿਅਕਤੀ ਦੀ ਮੌਤ ਹੋਈ ਹੈ ਜਿਸ ਦੀਆਂ ਪਰਿਵਾਰ ਦੇ ਵਿੱਚ 2 ਧੀਆਂ ਹਨ। ਇਸ ਦੇ ਨਾਲ ਹੀ ਇਸ ਹਾਦਸੇ ਦੇ ਵਿੱਚ 12 ਦੇ ਕਰੀਬ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਹਨ। ਇਸ ਸਾਰੇ ਮੱਥਾ ਟੇਕਣ ਮਗਰੋਂ ਲੋਹੜੀ ਦੀ ਅੱਗ ਸੇਕ ਰਹੇ ਸੀ।
ਇਹ ਵੀ ਪੜ੍ਹੋ : ਸਾਵਧਾਨ! ਹੁਣ ਨਵੀਂ ਤਕਨੀਕ ਨਾਲ ਹੋ ਰਹੀ ਧੋਖਾਧੜੀ, ਮਿੰਟਾਂ 'ਚ ਹੁੰਦੈ ਖਾਤਾ ਖਾਲੀ
ਇਹ ਵੀ ਪੜ੍ਹੋ : ਸਹੇਲੀ ਦਾ 'ਦਰਦ' ਸਾਂਝਾ ਕਰਨ ਗਿਆ ਸੀ ਪਤੀ ਤੇ ਉੱਤੋਂ ਆ ਗਈ ਪਤਨੀ, ਫਿਰ ਜੋ ਹੋਇਆ....
ਜ਼ਖਮੀਆਂ ਨੂੰ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਿਲ ਕਰਵਾਇਆ ਗਿਆ ਹੈ। ਘਟਨਾ ਕਰਨ ਵਾਲੇ ਨਸ਼ੇ 'ਚ ਧੁੱਤ ਨੌਜਵਾਨ ਨੂੰ ਲੋਕਾਂ ਵੱਲੋਂ ਕਾਬੂ ਕਰਕੇ ਮੌਕੇ ਤੇ ਖੂਬ ਛਿੱਤਰ ਪਰੇਟ ਕੀਤੀ ਗਈ। ਹਾਦਸਾ ਕਰਨ ਵਾਲੀ ਗੱਡੀ ਦੇ ਵਿੱਚ ਕੁੱਲ 4 ਨੌਜਵਾਨ ਮੌਜੂਦ ਸੀ ਜਿਨ੍ਹਾਂ ਵਿੱਚੋਂ 3 ਮੌਕੇ ਤੋਂ ਫਰਾਰ ਹੋ ਗਏ ਤੇ ਗੱਡੀ ਚਲਾਉਣ ਵਾਲੇ ਨੂੰ ਲੋਕਾਂ ਨੇ ਕਾਬੂ ਕਰ ਲਿਆ। ਅਰਬਨ ਇਸਟੇਟ ਥਾਣਾ ਦੀ ਪੁਲਸ ਨੇ ਦੋਸ਼ੀ ਨੌਜਵਾਨ ਦੇ ਖਿਲਾਫ ਧਾਰਾ 304 ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਮਾਮਲਾ ਦਰਜ ਕਰ ਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡੱਲੇਵਾਲ ਦੀ ਵਿਗੜਦੀ ਸਿਹਤ ਮਗਰੋਂ ਖਨੌਰੀ ਬਾਰਡਰ ਤੋਂ ਹੋ ਗਿਆ ਵੱਡਾ ਐਲਾਨ
NEXT STORY