ਜਿਨੇਵਾ- ਵਿਸ਼ਵ ਸਿਹਤ ਸੰਗਠਨ ਨੇ ਫਾਈਜ਼ਰ ਅਤੇ ਬਾਇਓਐਨਟੈਕ ਦੀ ਕੋਰੋਨਾ ਵਾਇਰਸ ਵੈਕਸੀਨ ਦੇ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਹੈ। ਮਨਜ਼ੂਰੀ ਦੇਣ ਦੇ ਬਾਅਦ ਸੰਗਠਨ ਨੇ ਕਿਹਾ ਕਿ ਉਹ ਦੁਨੀਆ ਭਰ ਵਿਚ ਸਥਿਤ ਆਪਣੇ ਖੇਤਰੀ ਦਫ਼ਤਰਾਂ ਰਾਹੀਂ ਉੱਥੋਂ ਦੇ ਦੇਸ਼ਾਂ ਤੋਂ ਇਸ ਵੈਕਸੀਨ ਦੇ ਲਾਭ ਬਾਰੇ ਗੱਲ ਕਰਨਗੇ।
ਸੰਯੁਕਤ ਰਾਸ਼ਟਰ ਦੀ ਇਸ ਸੰਸਥਾ ਦੀ ਮਨਜ਼ੂਰੀ ਮਿਲਣ ਦੇ ਬਾਅਦ ਦੁਨੀਆ ਭਰ ਦੇ ਦੇਸ਼ਾਂ ਵਿਚ ਫਾਈਜ਼ਰ ਦੀ ਕੋਰੋਨਾ ਵੈਕਸੀਨ ਦੀ ਵਰਤੋਂ ਦਾ ਰਾਹ ਖੁੱਲ੍ਹ ਗਿਆ ਹੈ। ਉੱਥੇ ਹੀ, ਭਾਰਤ ਵੀ ਅੱਜ ਕੋਰੋਨਾ ਵਾਇਰਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਲੈ ਕੇ ਵੱਡਾ ਫ਼ੈਸਲਾ ਲਵੇਗਾ।
ਵਿਸ਼ਵ ਸਿਹਤ ਸੰਗਠਨ ਨੇ ਫਾਈਜ਼ਰ ਵੈਕਸੀਨ ਨੂੰ ਦਿੱਤੀ ਮਨਜ਼ੂਰੀ-
ਵਿਸ਼ਵ ਸਿਹਤ ਸੰਗਠਨ ਨੇ ਗਰੀਬ ਦੇਸ਼ਾਂ ਤੱਕ ਕੋਰੋਨਾ ਵੈਕਸੀਨ ਦੇ ਜਲਦ ਤੋਂ ਜਲਦ ਪਹੁੰਚ ਲਈ ਐਮਰਜੈਂਸੀ ਯੂਜ਼ ਲਿਸਟਿੰਗ ਪ੍ਰਕਿਰਿਆ ਨੂੰ ਵੀ ਸ਼ੁਰੂ ਕਰ ਦਿੱਤਾ ਹੈ। ਇਸ ਲਿਸਟ ਵਿਚ ਸ਼ਾਮਲ ਹੋਣ ਦੇ ਬਾਅਦ ਕਿਸੇ ਵੀ ਕੋਰੋਨਾ ਵੈਕਸੀਨ ਨੂੰ ਦੁਨੀਆ ਭਰ ਦੇ ਦੇਸ਼ਾਂ ਵਿਚ ਆਸਾਨੀ ਨਾਲ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਜਾਵੇਗੀ।
ਸੀ. ਡੀ. ਐੱਸ. ਸੀ. ਓ. ਦੀ ਸਬਜੈਕਟ ਐਕਸਪਰਟ ਕਮੇਟੀ ਅੱਜ ਵੈਕਸੀਨ ਦੀ ਇਜਾਜ਼ਤ ਨੂੰ ਲੈ ਕੇ ਵੱਡੀ ਬੈਠਕ ਕਰੇਗੀ। ਇਸ ਬੈਠਕ ਵਿਚ ਸੀਰਮ ਇੰਸਟੀਚਿਊਟ ਆਫ਼ ਇੰਡੀਆ, ਫਾਈਜ਼ਰ ਅਤੇ ਭਾਰਤ ਬਾਇਓਐਨਟੈਕ ਪ੍ਰਾਈਵੇਟ ਲਿਮਿਟਡ ਦੀ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਮਿਲਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ- FASTag ਅੱਜ ਤੋਂ ਲਾਜ਼ਮੀ; 15 FEB ਤੱਕ ਰਹੇਗੀ ਹਾਈਬ੍ਰਿਡ ਲੇਨ : ਸਰਕਾਰ
ਵਿਸ਼ਵ ਸਿਹਤ ਸੰਗਠਨ ਨੇ ਫਾਈਜ਼ਰ ਵੈਕਸੀਨ ਦੀ ਸਮੀਖਿਆ ਦੇ ਬਾਅਦ ਕਿਹਾ ਕਿ ਇਸ ਨਾਲ ਸੁਰੱਖਿਆ ਮਿਲੇਗੀ। ਇਸ ਵੈਕਸੀਨ ਦੇ ਦੋ ਡੋਜ਼ ਲੈਣ ਦੇ ਬਾਅਦ ਕੋਰੋਨਾ ਕਾਰਨ ਮੌਤ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ।
►ਭਾਰਤ ਵਿਚ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਬਾਰੇ ਤੁਹਾਡੀ ਕੀ ਹੈ ਰਾਇ? ਕੁਮੈਂਟ ਕਰਕੇ ਦੱਸੋ
ਨਵੇਂ ਸਾਲ ਦੇ ਜਸ਼ਨ 'ਚ ਡੁੱਬੀ ਦੁਨੀਆ, ਨਾਈਟ ਕਰਫਿਊ ਦੀਆਂ ਪਾਬੰਦੀਆਂ ਵਿਚਾਲੇ 2021 ਦਾ ਸਵਾਗਤ
NEXT STORY