ਨਵੀਂ ਦਿੱਲੀ : ਦੁਨੀਆ ਭਰ ਦੇ ਅੰਕੜਿਆਂ ਨੂੰ ਇਕੱਠਾ ਕਰ ਜਾਰੀ ਕਰਨ ਵਾਲੀ ਸੰਸਥਾ ਵਰਲਡ ਆਫ਼ ਸਟੈਟਿਸਟਿਕਸ (World of Statistics) ਨੇ ਹਾਲ ਹੀ 'ਚ ਸਾਲ 2023 ਦੀ ਤਲਾਕ ਦਰ ਦੇ ਅੰਕੜੇ ਜਾਰੀ ਕੀਤੇ ਹਨ। ਵਰਲਡ ਆਫ਼ ਸਟੈਟਿਸਟਿਕਸ ਨੇ 33 ਦੇਸ਼ਾਂ ਦੀ ਤਲਾਕ ਦਰ ਦੇ ਅੰਕੜੇ ਜਾਰੀ ਕੀਤੇ ਹਨ। ਇਸ ਮੁਤਾਬਕ ਤਲਾਕ ਦੀ ਦਰ ਪੁਰਤਗਾਲ 'ਚ ਸਭ ਤੋਂ ਵੱਧ ਅਤੇ ਭਾਰਤ 'ਚ ਸਭ ਤੋਂ ਘੱਟ ਹੈ।
ਇਹ ਵੀ ਪੜ੍ਹੋ : ਤਰੁਣ ਚੁੱਘ ਨੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਡੀਐੱਨਏ 'ਚ ਅਰਾਜਕਤਾ
ਵਰਲਡ ਆਫ਼ ਸਟੈਟਿਸਟਿਕਸ ਦੇ ਅਨੁਸਾਰ, ਤਲਾਕ ਦੀ ਦਰ ਭਾਰਤ ਵਿੱਚ ਸਭ ਤੋਂ ਘੱਟ 1 ਫ਼ੀਸਦੀ ਅਤੇ ਪੁਰਤਗਾਲ 'ਚ ਸਭ ਤੋਂ ਵੱਧ 94 ਫ਼ੀਸਦੀ ਹੈ। ਪੁਰਤਗਾਲ ਤੋਂ ਬਾਅਦ ਸਪੇਨ (84 ਫ਼ੀਸਦੀ), ਲਕਸਮਬਰਗ (79 ਫ਼ੀਸਦੀ), ਰੂਸ (73 ਫ਼ੀਸਦੀ) ਅਤੇ ਯੂਕ੍ਰੇਨ (70 ਫ਼ੀਸਦੀ) 'ਚ ਸਭ ਤੋਂ ਵੱਧ ਤਲਾਕ ਦੇ ਮਾਮਲੇ ਹਨ। ਭਾਰਤ ਵਿੱਚ ਤਲਾਕ ਦੀ ਦਰ ਸਭ ਤੋਂ ਘੱਟ ਹੈ, ਇਸ ਤੋਂ ਬਾਅਦ ਵੀਅਤਨਾਮ ਵਿੱਚ 7%, ਤਜ਼ਾਕਿਸਤਾਨ 'ਚ 10%, ਈਰਾਨ 'ਚ 14% ਅਤੇ ਮੈਕਸੀਕੋ ਵਿੱਚ 17% ਹੈ।
ਦੱਸ ਦੇਈਏ ਕਿ ਇਹ ਅੰਕੜਾ ਤਲਾਕ ਦੀ ਦਰ ਕਿਸੇ ਦਿੱਤੇ ਗਏ ਸਾਲ 'ਚ ਹੋਏ ਤਲਾਕ ਦੀ ਗਿਣਤੀ ਦੀ ਤੁਲਨਾ ਉਸੇ ਸਾਲ 'ਚ ਹੋਏ ਵਿਆਹਾਂ ਦੀ ਸੰਖਿਆ ਨਾਲ ਕਰਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
650 ਅਰਬ ਡਾਲਰ ਤੱਕ ਪਹੁੰਚਿਆ ਨਸ਼ਿਆਂ ਦਾ ਕਾਰੋਬਾਰ, ਸਮੱਗਲਿੰਗ ’ਚ ਈ-ਕਾਮਰਸ ਤੇ ਕ੍ਰਿਪਟੋ ਕਰੰਸੀ ਵੱਡੀ ਚੁਣੌਤੀ
NEXT STORY