ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਨਾਲ ਲੱਗਦੇ ਧਾਰਾਸ਼ਿਵ ਜ਼ਿਲ੍ਹੇ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਾਸ਼ਟਰੀ ਪੱਧਰ ਦੀ ਸਾਬਕਾ ਪਹਿਲਵਾਨ ਅਸ਼ਵਨੀ ਪੋਲ (30) ਨੇ ਘਰੇਲੂ ਹਿੰਸਾ ਅਤੇ ਦਾਜ ਉਤਪੀੜਨ ਤੋਂ ਤੰਗ ਆ ਕੇ ਆਪਣੇ ਤਿੰਨ ਬੱਚਿਆਂ ਨਾਲ ਨਲਦੁਰਗ ਕਿਲ੍ਹੇ ਤੋਂ ਛਾਲ ਮਾਰ ਦਿੱਤੀ। ਇਸ ਦਰਦਨਾਕ ਘਟਨਾ 'ਚ ਅਸ਼ਵਨੀ ਅਤੇ ਉਨ੍ਹਾਂ ਦੇ 2 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਇਕ ਕੁੜੀ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਹੈ।
ਪੁਲਸ ਅਨੁਸਾਰ, ਅਸ਼ਵਨੀ ਦੇ ਪਤਿਾ ਤਾਨਾਜੀ ਸ਼ਿਵਾਜੀ ਮੋਹਿਤੇ ਨੇ ਉਨ੍ਹਾਂ ਦੇ ਪਤੀ, ਸੱਸ-ਸਹੁਰੇ ਅਤੇ ਭੂਆ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪਿਤਾ ਦਾ ਦੋਸ਼ ਹੈ ਕਿ ਵਿਆਹ ਦੇ ਬਾਅਦ ਤੋਂ ਹੀ ਸਹੁਰੇ ਪਰਿਵਾਰ ਵਾਲੇ ਅਸ਼ਵਨੀ ਨੂੰ ਤਾਅਨੇ ਮਾਰਦੇ ਸਨ ਕਿ ਉਸ ਦੇ ਪੇਕੇ ਵਾਲਿਆਂ ਨੇ ਦਾਜ 'ਚ ਕੁਝ ਨਹੀਂ ਦਿੱਤਾ।
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਰਵਿੰਦਰ ਗਾਇਕਵਾੜ ਨੇ ਕਿਹਾ,''ਅਸ਼ਵਨੀ ਦੇ ਪਤੀ, ਸੱਸ-ਸਹੁਰੇ ਅਤੇ ਭੂਆ, ਜੋ ਸਾਰੇ ਲਾਤੂਰ ਜ਼ਿਲ੍ਹੇ ਦੇ ਨਿਲੰਗਾ ਤਾਲੁਕਾ ਦੇ ਅੰਬੁਲਗਾ ਦੇ ਰਹਿਣ ਵਾਲੇ ਹਨ- ਉਨ੍ਹਾਂ ਨੂੰ ਇਹ ਕਹਿ ਕੇ ਪਰੇਸ਼ਾਨ ਕਰਦੇ ਸਨ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਦਾਜ 'ਚ ਕੁਝ ਨਹੀਂ ਦਿੱਤਾ ਹੈ। ਜੁੜਵਾ

ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਅਸ਼ਵਨੀ ਨੂੰ ਮਾਨਸਿਕ ਰੂਪ ਨਾਲ ਵੀ ਤੰਗ ਕੀਤਾ ਗਿਆ ਸੀ।'' ਇਸ ਘਟਨਾ 'ਚ ਜੁੜਵਾ ਬੱਚਿਆਂ 'ਚੋਂ ਇਕ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਅਤੇ ਸਹੁਰੇ ਪਰਿਵਾਰ ਵਾਲੇ ਉਨ੍ਹਾਂ 'ਤੇ ਦਬਾਅ ਪਾਉਂਦੇ ਸਨ ਕਿ ਉਹ ਆਪਣੇ ਮਾਤਾ-ਪਿਤਾ ਤੋਂ ਸੋਨੇ ਦੀਆਂ ਚੂੜੀਆਂ ਅਤੇ ਆਟੋ ਖਰੀਦਣ ਲਈ ਪੈਸੇ ਮੰਗਵਾਏ। ਇਸੇ ਪਰੇਸ਼ਾਨੀ ਤੋਂ ਤੰਗ ਆ ਕੇ, ਅਸ਼ਵਨੀ ਨੇ ਆਪਣੇ ਤਿੰਨ ਬੱਚਿਆਂ ਨਾਲ ਨਲਦੁਰਗ ਕਿਲ੍ਹੇ ਤੋਂ ਛਾਲ ਮਾਰ ਦਿੱਤੀ।
ਪੁਲਸ ਨੇ ਦੱਸਿਆ ਕਿ ਅਸ਼ਵਨੀ ਮਰਾਠਵਾੜਾ ਦੀ ਪਹਿਲਵਾਨ ਸੀ ਅਤੇ ਉਨ੍ਹਾਂ ਨੇ ਰਾਜ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ 'ਚ 5 ਗੋਲਡ ਅਤੇ 6 ਸਿਲਵਰ ਮੈਡਲ ਜਿੱਤੇ ਸਨ। ਸਾਬਕਾ ਪਹਿਲਵਾਨ, ਕੋਚ ਅਤੇ ਅੰਤਰਰਾਸ਼ਟਰੀ ਰੈਫਰੀ ਦਿਨੇਸ਼ ਗੁੰਡ ਨੇ ਕਿਹਾ,''ਉਹ ਇਕ ਹੋਣਹਾਰ ਪਹਿਲਵਾਨ ਸੀ ਅਤੇ ਉਨ੍ਹਾਂ ਨੇ ਮੈਡਲ ਜਿੱਤੇ ਸਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
6, 7, 8, 9, 10, 11 ਸਤੰਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਅਲਰਟ
NEXT STORY