ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪਿਛਲੇ ਕੁਝ ਦਿਨਾਂ 'ਚ ਇਕ ਨਵਾਂ 'ਗਰਬਾ' ਲਿਖਿਆ ਹੈ ਅਤੇ ਉਹ ਇਸ ਨਰਾਤਿਆਂ ਦੌਰਾਨ ਸਾਂਝਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ 'ਚ ਕਿਹਾ, ''ਧਵਾਨੀ ਭਾਨੁਸ਼ਾਲੀ, ਤਨਿਸ਼ਕ ਬਾਗਚੀ ਅਤੇ ਜੇਜਸਟ ਮਿਊਜ਼ਿਕ ਦੀ ਟੀਮ ਦਾ ਮੇਰੇ ਵਲੋਂ ਕਈ ਸਾਲ ਪਹਿਲਾਂ ਲਿਖੇ ਗਰਬਾ ਗੀਤ ਦੀ ਇਸ ਖੂਬਸੂਰਤ ਸੰਗੀਤਕ ਪੇਸ਼ਕਾਰੀ ਲਈ ਧੰਨਵਾਦ।''
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸਾਲਾਂ ਤੋਂ ਨਹੀਂ ਲਿਖਿਆ ਸੀ ਪਰ ਮੈਂ ਪਿਛਲੇ ਕੁਝ ਦਿਨਾਂ ਤੋਂ ਇਕ ਨਵਾਂ ਗਰਬਾ ਲਿਖਿਆ ਹੈ, ਜਿਸ ਨੂੰ ਮੈਂ ਨਰਾਤਿਆਂ ਦੌਰਾਨ ਸਾਂਝਾ ਕਰਾਂਗਾ। ਨਰਾਤੇ 15 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਹਨ। ਪ੍ਰਧਾਨ ਮੰਤਰੀ ਦੀ ਇਹ ਪੋਸਟ ਧਵਨੀ ਭਾਨੂਸ਼ਾਲੀ ਦੀ ਇਕ ਪੋਸਟ ਦੇ ਜਵਾਬ ਵਿਚ ਕੀਤੀ ਗਈ ਹੈ, ਜਿਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸੰਗੀਤਕ ਪੇਸ਼ਕਾਰੀ ਸਾਂਝੀ ਕੀਤੀ ਹੈ। ਭਾਨੂਸ਼ਾਲੀ ਨੇ ਪੋਸਟ ਵਿਚ ਕਿਹਾ ਕਿ ਪਿਆਰੇ ਨਰਿੰਦਰ ਮੋਦੀ ਜੀ, ਤਨਿਸ਼ਕ ਬਾਗਚੀ ਅਤੇ ਮੈਨੂੰ ਤੁਹਾਡੇ ਵਲੋਂ ਲਿਖਿਆ ਗਰਬਾ ਪਸੰਦ ਆਇਆ ਅਤੇ ਅਸੀਂ ਇਕ ਨਵੀਂ ਲੈਅ, ਸੰਗੀਤ ਅਤੇ ਸ਼ੈਲੀ ਨਾਲ ਇਕ ਗੀਤ ਤਿਆਰ ਕਰਨਾ ਚਾਹੁੰਦੇ ਸੀ। ਜੇਜਸਟ ਮਿਊਜ਼ਿਕ ਨੇ ਇਸ ਗੀਤ ਅਤੇ ਵੀਡੀਓ ਨੂੰ ਬਣਾਉਣ ਵਿਚ ਸਾਡੀ ਮਦਦ ਕੀਤੀ।
ਇਕ ਹੋਰ ਪੋਸਟ ਵਿਚ ਮੋਦੀ ਨੇ ਉੱਤਰਾਖੰਡ ਦੀ ਆਪਣੀ ਹਾਲ ਹੀ ਦੀ ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਜੇ ਕੋਈ ਮੈਨੂੰ ਪੁੱਛੇ ਕਿ ਤੁਹਾਨੂੰ ਉੱਤਰਾਖੰਡ ਵਿਚ ਇਕ ਜਗ੍ਹਾ ਜ਼ਰੂਰ ਜਾਣਾ ਚਾਹੀਦਾ ਹੈ, ਤਾਂ ਮੈਂ ਕਹਾਂਗਾ ਕਿ ਤੁਹਾਨੂੰ ਸੂਬੇ ਦੇ ਕੁਮਾਊਂ ਖੇਤਰ ਵਿਚ ਪਾਰਵਤੀ ਕੁੰਡ ਅਤੇ ਜਗੇਸ਼ਵਰ ਮੰਦਰ ਦੇ ਦਰਸ਼ਨ ਕਰਨੇ ਚਾਹੀਦੇ ਹਨ। ਕੁਦਰਤੀ ਸੁੰਦਰਤਾ ਤੁਹਾਨੂੰ ਮਨਮੋਹਕ ਕਰ ਦੇਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਸ਼ੱਕ, ਉਤਰਾਖੰਡ 'ਚ ਘੁੰਮਣ ਲਈ ਬਹੁਤ ਸਾਰੀਆਂ ਮਸ਼ਹੂਰ ਥਾਵਾਂ ਹਨ ਅਤੇ ਮੈਂ ਅਕਸਰ ਸੂਬੇ ਦਾ ਦੌਰਾ ਕੀਤਾ ਹੈ। ਇਸ 'ਚ ਕੇਦਾਰਨਾਥ ਅਤੇ ਬਦਰੀਨਾਥ ਸ਼ਾਮਲ ਹਨ, ਜੋ ਕਿ ਸਭ ਤੋਂ ਯਾਦਗਾਰ ਅਨੁਭਵ ਹੈ। ਪਰ ਕਈ ਸਾਲਾਂ ਬਾਅਦ ਫਿਰ ਪਾਰਵਤੀ ਕੁੰਡ ਅਤੇ ਜਗੇਸ਼ਵਰ ਮੰਦਰ ਦਾ ਦੌਰਾ ਕਰਨਾ ਖਾਸ ਸੀ।
ਸੁਪਰੀਮ ਕੋਰਟ ਨੇ 26 ਹਫ਼ਤਿਆਂ ਦੇ ਭਰੂਣ ਦੀ ਸਥਿਤੀ 'ਤੇ ਏਮਜ਼ ਦੇ ਮੈਡੀਕਲ ਬੋਰਡ ਤੋਂ ਮੰਗੀ ਰਿਪੋਰਟ
NEXT STORY