ਨੈਸ਼ਨਲ ਡੈਸਕ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਯੈਰ ਲੈਪਿਡ ਨੂੰ ਇਜ਼ਰਾਈਲ ਦੀ ਸੱਤਾ ਸੰਭਾਲਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਸਮੇਂ 'ਚ ਜਦ ਦੋਵੇਂ ਦੇਸ਼ ਪੂਰੀ ਤਰ੍ਹਾਂ ਕੂਟਨੀਤਕ ਸਬੰਧਾਂ ਦੇ 30 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਨ, ਉਥੇ ਦੁਵੱਲੀ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਤਿਆਰ ਹਨ। ਇਜ਼ਰਾਈਲ ਦੀ ਸੰਸਦ ਵੀਰਵਾਰ ਨੂੰ ਭੰਗ ਕਰ ਦਿੱਤੀ ਗਈ ਅਤੇ ਚਾਰ ਸਾਲ ਤੋਂ ਵੀ ਘੱਟ ਸਮੇਂ 'ਚ ਪੰਜਵੀਂ ਵਾਰ ਨਵੰਬਰ 'ਚ ਆਮ ਚੋਣਾਂ ਕਰਵਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਦੇਸ਼ ਦੀ ਸੰਸਦ ਨੇ ਇਸ ਸਬੰਧ 'ਚ ਫੈਸਲਾ ਲਿਆ।
ਇਹ ਵੀ ਪੜ੍ਹੋ : ਵਧਦੀ ਮਹਿੰਗਾਈ ਕਾਰਨ ਨਿਰਮਾਣ ਸੈਕਟਰ ਦੀ ਗ੍ਰੋਥ ’ਤੇ ਦਿਖਿਆ ਨਾਂਹਪੱਖੀ ਅਸਰ
ਇਜ਼ਰਾਈਲ ਦੇ ਵਿਦੇਸ਼ ਮੰਤਰੀ ਅਤੇ ਗਠਜੋੜ ਸਰਕਾਰ ਦੇ ਗਠਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਲੈਪਿਡ ਦੇਸ਼ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਬਣ ਗਏ। ਉਨ੍ਹਾਂ ਨੇ ਇਜ਼ਰਾਈਲ ਦੇ ਸਭ ਤੋਂ ਘੱਟ ਸਮੇਂ ਤੱਕ ਸੇਵਾ ਦੇਣ ਵਾਲੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਦਾ ਅਹੁਦਾ ਸੰਭਾਲਿਆ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਮਹਾਮਹਿਮ ਯੈਰ ਲੈਪਿਡ ਨੂੰ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬਣਨ ਲਈ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ।
ਇਹ ਵੀ ਪੜ੍ਹੋ :ਅਮਰੀਕੀ ਸੁਪਰੀਮ ਕੋਰਟ ਦੀ ਪਹਿਲੀ ਗੈਰ-ਗੋਰੀ ਮਹਿਲਾ ਬਣੀ ਜੱਜ
ਅਜਿਹੇ ਸਮੇਂ 'ਚ ਜਦ ਦੋਵੇਂ ਦੇਸ਼ ਪੂਰੇ ਕੂਟਨੀਤਕ ਸਬੰਧਾਂ ਦੇ 30 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਨ, ਮੈਂ ਦੁਵੱਲੀ ਰਣਨੀਤਕ ਭਾਈਵਾਲੀ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਤਿਆਰ ਹਾਂ। ਪੀ.ਐੱਮ. ਮੋਦੀ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਭਾਰਤ ਦੇ ਸੱਚੇ ਦੋਸਤ ਹੋਣ ਲਈ ਮਹਾਮਹਿਮ ਨਫਤਾਲੀ ਬੇਨੇਟ ਦਾ ਧੰਨਵਾਦ। ਸਾਡੇ ਦਰਮਿਆਨ ਹੋਈ ਉਪਯੋਗੀ ਗੱਲਬਾਤ ਹੁਣ ਵੀ ਮੇਰੀਆਂ ਯਾਦਾਂ ਹਨ ਅਤੇ ਨਵੀਂ ਭੂਮਿਕਾ 'ਚ ਤੁਹਾਡੀ ਸਫਲਤਾ ਦੀ ਕਾਮਨਾ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਹਿਬਰੂ ਭਾਸ਼ਾ 'ਚ ਟਵੀਟ ਕੀਤਾ।
ਇਹ ਵੀ ਪੜ੍ਹੋ : World Canada Day : ਕੈਨੇਡਾ ਬਾਰੇ ਇਹ ਖਾਸ ਗੱਲਾਂ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ, ਬਿਜਲੀ ਬਿੱਲਾਂ ਨੂੰ ਲੈ ਕੇ ਕੀਤਾ ਨਵਾਂ ਐਲਾਨ
NEXT STORY