ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਦੁਨੀਆ ਦੇ ਹੋਰ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕੇ ਕੋਰੋਨਾ ਮਹਾਂਮਾਰੀ ਦੇ ਇਲਾਜ ਲਈ ਭਾਵੇਂ ਹੀ ਹੁਣ ਤੱਕ ਕੋਈ ਪ੍ਰਭਾਵਕਾਰੀ ਦਵਾਈ ਜਾਂ ਵੈਕਸੀਨ ਨਾ ਬਣੀ ਹੋਵੇ, ਪਰ ਰਸਮੀ ਆਯੁਰਵੇਦਿਕ ਦਵਾਈਆਂ ਅਤੇ ਯੋਗ ‘ਚ ਇਸ ਨਾਲ ਲੜਣ ਦੀ ਸਮਰੱਥਾ ਹੈ। ਅਸ਼ਟਾਂਗ ਯੋਗ ਦੇ ਜਾਣਕਾਰ ਡਾ. ਕ੍ਰਿਸ਼ਣ ਮੁਰਾਰੀ (ਸਵਾਮੀ ਜੀ) ਦਾ ਦਾਅਵਾ ਹੈ ਕਿ ਯਮ (ਸਮਾਜਿਕ ਸਵੈ-ਕੰਟਰੋਲ) ਅਤੇ ਨਿਯਮ (ਨਿੱਜੀ ਸਵੈ-ਕੰਟਰੋਲ) ਨਾ ਸਿਰਫ ਕੋਰੋਨਾ ਤੋਂ ਬਚਾਅ ਲਈ ਰੋਗਾਂ ਨਾਲ ਲੜਣ ਦੀ ਸਮਰੱਥਾ ਵਧਾਉਂਦਾ ਹੈ, ਸਗੋਂ ਬੀਮਰ ਹੋਣ ਦੀ ਸਥਿਤੀ ਵਿਚ ਠੀਕ ਕਰਨ ਵਿਚ ਵੀ ਮਦਦਗਾਰ ਹੈ।
ਡਾ. ਮੁਰਾਰੀ ਨੇ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖੀ, ਨਾਲ ਹੀ ਯੂ-ਟਿਊਬ ‘ਤੇ ਅਪਲੋਡ ਯਮ-ਨਿਯਮ ‘ਤੇ ਬਣਾਈਆਂ ਗਈਆਂ ਆਪਣੀਆਂ ਦੋ ਵੀਡੀਓ ਵੀ ਸਾਂਝੀਆਂ ਕੀਤੀਆਂ। ਚਿੱਠੀ ਵਿਚ ਉਨ੍ਹਾਂ ਨੇ ਆਪਣੀਆਂ ਦੋਵੇਂ ਵੀਡੀਓ ਦੇਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਕਟ ਦੇ ਸ ਦੌਰ ਵਿਚ ਲੋਕਾਂ ਦੀ ਜਾਨ ਬਚਾਉਣ ਲਈ ਯਮ (ਸਮਾਜਿਕ ਸਵੈ-ਕੰਟਰੋਲ) ਅਤੇ ਨਿਯਮ (ਨਿੱਜੀ ਸਵੈ-ਕੰਟਰੋਲ) ਇਕ ਪ੍ਰਭਾਵਕਾਰੀ ਜ਼ਰੀਆ ਬਣ ਸਕਦਾ ਹੈ।
ਮਨੁੱਖੀ ਸੇਵਾ ਦੀ ਇਸ ਨਿਸ਼ਕਾਮ ਕਾਰਜ ਲਈ ਉਹ ਆਪਣੀਆਂ ਸੇਵਾਵਾਂ ਸਰਕਾਰ ਨੂੰ ਦੇਣ ਨੂੰ ਤੱਤਪਰ ਹਨ। ਇਸ ਦੇ ਲਈ ਉਹ ਯਮ-ਨਿਯਮ ਸੈਸ਼ਨ ਅਤੇ ਵਰਕਸ਼ਾਪ ਲਗਾਉਣ ਨੂੰ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਆਨਲਾਈਨ ਵੀ ਮੁਹੱਈਆ ਹਨ। ਡਾ. ਮੁਰਾਰੀ ਨੇ ਕਿਹਾ ਕਿ ਯਮ-ਨਿਯਮ ਲੋਕਾਂ ਦੀ ਸੋਚ ਨੂੰ ਖੋਲ੍ਹਣ ਵਿਚ ਮਦਦਗਾਰ ਬਣੇਗਾ ਅਤੇ ਉਨ੍ਹਾਂ ਦੇ ਅੰਦਰੂਨੀ ਸਮਰੱਥਾ ਨੂੰ ਵਧਾਉਣ ਦਾ ਕੰਮ ਕਰੇਗਾ। ਇਸ ਨਾਲ ਕੋਰੋਨਾ ਵਿਰਸ ਦੇ ਚੱਲਦੇ ਲਾਗੂ ਸੰਸਾਰਕ ਲਾਕ ਡਾਊਨ ਅਤੇ ਇਸ ਮਹਾਂਮਾਰੀ ਤੋਂ ਆਸਾਨੀ ਨਾਲ ਬਾਹਰ ਨਿਕਲਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਈਕੋ ਫ੍ਰੈਂਡਲੀ ਇਹ ਇਕ ਪ੍ਰਭਾਵਕਾਰੀ ਹੱਲ ਹੈ। ਹਰ ਭਾਰਤੀ ਅਤੇ ਮਨੁੱਖ ਜਾਤੀ ਨੂੰ ਇਸ ਹੱਲ ਨੂੰ ਮੁਹੱਈਆ ਕਰਵਾਉਣ ਲਈ ਉਨ੍ਹਾਂ ਦਾ ਸਾਥ ਦੇਣ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵੀ 5 ਜਨਵਰੀ ਨੂੰ ਉਨ੍ਹਾਂ ਨੇ ਲਿਖਿਆ ਸੀ।
ਗੁਜਰਾਤ: ਰਾਜਕੋਟ ਦੇ ਕੋਲ ਪ੍ਰਵਾਸੀਆਂ ਨੇ ਪੁਲਸ 'ਤੇ ਕੀਤਾ ਹਮਲਾ
NEXT STORY