ਨੋਇਡਾ- ਗੌਤਮਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਬੀਟਾ-2 ਥਾਣਾ ਖੇਤਰ 'ਚ ਯਮੁਨਾ ਐਕਸਪ੍ਰੈੱਸ ਵੇਅ 'ਤੇ ਸ਼ਨੀਵਾਰ ਸਵੇਰੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਇਨੋਵਾ ਕਾਰ ਸਵਾਰ 4 ਲੋਕਆਂ ਦੀ ਮੌਤ ਹੋ ਗਈ। ਇਨੋਵਾ ਕਾਰ ਬੇਕਾਬੂ ਹੋ ਕੇ ਅੱਗੇ ਚੱਲ ਰਹੀ ਰੋਡਵੇਜ਼ ਬੱਸ ਨਾਲ ਟਕਰਾ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਸ ਡਿਪਟੀ ਕਮਿਸ਼ਨ ਰਾਜੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਇਕ ਇਨੋਵਾ ਕਾਰ 'ਚ ਸਵਾਰ ਹੋ ਕੇ 5 ਲੋਕ ਆਗਰਾ ਤੋਂ ਨੋਇਡਾ ਵੱਲ ਆ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਬੀਟਾ-2 ਥਾਣਾ ਖੇਤਰ 'ਚ ਯਮੁਨਾ ਐਕਸਪ੍ਰੈੱਸ ਵੇਅ 'ਤੇ ਐੱਚ.ਪੀ. ਪੈਟਰੋਲ ਪੰਪ ਨੇੜੇ ਕਾਰ ਅੱਗੇ ਚੱਲ ਰਹੀ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ।
ਇਹ ਵੀ ਪੜ੍ਹੋ : ਰਾਹੁਲ ਅਤੇ ਪ੍ਰਿਯੰਕਾ ਨੇ ਤਸਵੀਰਾਂ ਟਵੀਟ ਕਰ ਘੇਰੀ ਮੋਦੀ ਸਰਕਾਰ, ਕਿਹਾ- ਜਵਾਨ ਨੂੰ ਕਿਸਾਨ ਖ਼ਿਲਾਫ਼ ਕੀਤਾ
ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ 'ਚ ਇਨੋਵਾ ਕਾਰ 'ਚ ਸਵਾਰ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਨੂੰ ਬੇਹੱਦ ਗੰਭੀਰ ਹਾਲਤ 'ਚ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਆਸ਼ੀਸ਼ ਚੌਹਾਨ ਵਾਸੀ ਵਸੁੰਧਰਾ (ਗਾਜ਼ੀਆਬਾਦ), ਆਲੋਕ ਕੁਮਾਰ ਗੁਪਤਾ ਵਾਸੀ ਇਸਮਾਈਲਪੁਰ ਅਮਰਨਗਰ (ਫਰੀਦਾਬਾਦ, ਹਰਿਆਣਾ), ਮਣੀਗੰਦਨ ਮਾਇਕਨ ਦੇਵਕਰ ਵਾਸੀ ਉਲਹਾਸਨਗਰ (ਠਾਣੇ, ਮਹਾਰਾਸ਼ਟਰ) ਅਤੇ ਫਿਰੋਜ਼ ਵਾਸੀ ਗੜ੍ਹੀ ਬਿਚਿੱਤਰ (ਆਗਰਾ) ਦੇ ਰੂਪ 'ਚ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੀ ਪਛਾਣ ਪ੍ਰਿੰਸ ਪਾਲ ਵਾਸੀ ਫਰੀਦਾਬਾਦ ਦੇ ਰੂਪ 'ਚ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੀ ਪਛਾਣ ਪ੍ਰਿੰਸ ਪਾਲ ਵਾਸੀ ਫਰੀਦਾਬਾਦ ਦੇ ਰੂਪ 'ਚ ਹੋਈ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਿੰਘ ਨੇ ਦੱਸਿਆ ਕਿ ਇਹ ਲੋਕ ਇਕ ਇਵੈਂਟ ਕੰਪਨੀ 'ਚ ਕੰਮ ਕਰਦੇ ਸਨ ਅਤੇ ਆਗਰਾ 'ਚ ਆਯੋਜਿਤ ਕਿਸੇ ਸਮਾਰੋਹ 'ਚ ਹਿੱਸਾ ਲੈਣ ਤੋਂ ਬਾਅਦ ਘਰ ਆ ਰਹੇ ਸਨ।
ਇਹ ਵੀ ਪੜ੍ਹੋ : ਟਿਕਰੀ ਬਾਰਡਰ 'ਤੇ ਕਿਸਾਨਾਂ ਨੇ ਲਾਏ ਡੇਰੇ, ਬੋਲੇ- ਦਿੱਲੀ ਦੀਆਂ ਸੜਕਾਂ 'ਤੇ ਹੀ ਕਰਾਂਗੇ ਪ੍ਰਦਰਸ਼ਨ
ਪੁਲਸ 'ਚ ਕਾਂਸਟੇਬਲ ਦੇ ਅਹੁਦੇ 'ਤੇ ਨਿਕਲੀਆਂ ਭਰਤੀਆਂ, 12 ਪਾਸ ਕਰਨ ਅਪਲਾਈ
NEXT STORY