ਉੱਤਰਕਾਸ਼ੀ (ਭਾਸ਼ਾ) - ਉੱਤਰਾਖੰਡ ਦੇ ਗੜ੍ਹਵਾਲ ਖੇਤਰ ’ਚ ਸਥਿਤ ਚਾਰ ਪਵਿੱਤਰ ਤੀਰਥ ਸਥਾਨਾਂ ’ਚੋਂ ਇਕ ਯਮੁਨੋਤਰੀ ਮੰਦਰ ਦੀ ਪ੍ਰਬੰਧਕ ਕਮੇਟੀ ਨੇ ‘ਅਤਿਥੀ ਦੇਵੋ ਭਵ’ ਭਾਵ ਮਹਿਮਾਨ ਪਰਮਾਤਮਾ ਦਾ ਰੂਪ ਹੈ, ਦੀ ਪਰੰਪਰਾ ਨੂੰ ਅਪਣਾਉਂਦੇ ਹੋਏ ਇਕ ਵੱਖਰਾ ਤਰੀਕਾ ਅਪਣਾਇਆ ਹੈ। ਇਸ ਵਾਰ ਯਮੁਨੋਤਰੀ ਵਿਖੇ ਜਾਣ ਵਾਲੇ ਹਰੇਕ ਸ਼ਰਧਾਲੂ ਦਾ ਸ਼ਰਧਾ ਨਾਲ ਸਵਾਗਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਸ਼ਰਧਾਲੂਆਂ ਕੋਲੋਂ ਉਨ੍ਹਾਂ ਦੇ ਧਰਮ ਜਾਂ ਜਾਤ ਬਾਰੇ ਨਹੀਂ ਪੁੱਛਿਆ ਜਾਵੇਗਾ। ਸਭ ਨੂੰ ਮਾਂ ਯਮੁਨਾ ਦੇ ਦਰਸ਼ਨਾਂ ਦੀ ਆਗਿਆ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ - ਮੁੜ ਹੋਵੇਗਾ Blackout, 1 ਘੰਟਾ ਬੰਦ ਰਹਿਣਗੀਆਂ ਲਾਈਟਾਂ, ਦਿੱਲੀ 'ਚ ਅਲਰਟ ਜਾਰੀ
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਯਮੁਨੋਤਰੀ ਮੰਦਰ ਕਮੇਟੀ ਦੇ ਬੁਲਾਰੇ ਪੁਰਸ਼ੋਤਮ ਉਨਿਆਲ ਨੇ ਕਿਹਾ ਕਿ ਚਾਰ ਧਾਮ ਯਾਤਰਾ ’ਤੇ ਆਉਣ ਵਾਲਾ ਹਰ ਕੋਈ ਸਨਾਤਨੀ ਹੈ। ਪਹਿਲਾਂ ਗੈਰ-ਸਨਾਤਨੀਆਂ ਨੂੰ ਬਦਰੀਨਾਥ, ਕੇਦਾਰਨਾਥ ਤੇ ਗੰਗੋਤਰੀ ’ਚ ਸ਼ਰਤਾਂ ਨਾਲ ਦਾਖਲਾ ਦਿੱਤਾ ਜਾਂਦਾ ਸੀ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਚੇਅਰਮੈਨ ਹੇਮੰਤ ਦਿਵੇਦੀ ਨੇ ਕਿਹਾ ਕਿ ਜੇ ਕੋਈ ਗੈਰ-ਹਿੰਦੂ ਸਨਾਤਨ ਧਰਮ ’ਚ ਆਪਣੀ ਆਸਥਾ ਦਾ ਹਲਫ਼ਨਾਮਾ ਜਮ੍ਹਾ ਕਰਵਾਉਂਦਾ ਹੈ ਤਾਂ ਉਸ ਨੂੰ ਮੰਦਰਾਂ ’ਚ ਜਾਣ ਦੀ ਆਗਿਆ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਗੰਗੋਤਰੀ ਮੰਦਰ ਕਮੇਟੀ ਨੇ ਐਲਾਨ ਕੀਤਾ ਹੈ ਕਿ ਗੈਰ-ਸਨਾਤਨੀਆਂ ਨੂੰ ਪੰਚਗਵਯ ਭਾਵ ਗੋਬਰ, ਗਊ ਮੂਤਰ, ਦੁੱਧ, ਦਹੀਂ ਤੇ ਘਿਓ ਦੀ ਵਰਤੋਂ ਕਰਨ ਤੋਂ ਬਾਅਦ ਹੀ ਮੰਦਰ ’ਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ - ਭਾਰਤ 'ਚ ਲੱਗੇਗਾ ਲਾਕਡਾਊਨ! ਵਿੱਤ ਮੰਤਰੀ ਨੇ ਦਿੱਤਾ ਜਵਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਡਾਕਘਰਾਂ ਤੇ ਪਾਸਪੋਰਟ ਦਫ਼ਤਰਾਂ 'ਚ ਬੰਬ! ਧਮਕੀ ਨੇ ਰਾਜਸਥਾਨ ਪੁਲਸ ਨੂੰ ਪੁਆ 'ਤੀਆਂ ਭਾਜੜਾਂ
NEXT STORY