ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਜ਼ਿਲ੍ਹੇ 'ਚ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਇਹ ਨਵਾਂ ਭਾਰਤ ਕਿਸੇ ਨੂੰ ਨਹੀਂ ਛੇੜਦਾ ਪਰ ਜੇਕਰ ਕਿਸੇ ਨੇ ਛੇੜਿਆ ਤਾਂ ਉਸ ਨੂੰ ਛੱਡੇਗਾ ਵੀ ਨਹੀਂ। ਯੋਗੀ ਆਦਿੱਤਿਆਨਾਥ ਲਖੀਮਪੁਰ ਖੇੜੀ ਜ਼ਿਲ੍ਹੇ 'ਚ ਸ਼ਾਰਦਾ ਨਦੀ ਦੇ ਪ੍ਰਵਾਹ ਕੰਟਰੋਲ ਕਰਨ ਦੇ ਕੰਮ (ਚੈਨਲਾਈਜ਼ੇਸ਼ਨ) ਦਾ ਨਿਰੀਖਣ ਅਤੇ ਪਲੀਆ 'ਚ ਲੋਕ ਭਲਾਈ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਗ੍ਰਾਂਟਾਂ ਵੰਡਣ ਤੋਂ ਬਾਅਦ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਆਪਣਾ ਭਾਸ਼ਣ ਸ਼ੁਰੂ ਕਰਦੇ ਹੋਏ ਪਹਿਲਗਾਮ 'ਚ ਭਾਰਤੀ ਸੈਲਾਨੀਆਂ 'ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਵੱਲੋਂ ਸੰਵੇਦਨਾ ਪ੍ਰਗਟ ਕੀਤੀ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਯੋਗੀ ਨੇ ਕਿਹਾ,"ਇਕ ਸੱਭਿਅਕ ਸਮਾਜ 'ਚ ਅੱਤਵਾਦ ਅਤੇ ਅਰਾਜਕਤਾ ਲਈ ਕੋਈ ਜਗ੍ਹਾ ਨਹੀਂ ਹੋ ਸਕਦੀ। ਭਾਰਤ ਸਰਕਾਰ ਦਾ ਸੁਰੱਖਿਆ, ਸੇਵਾ ਅਤੇ ਸੁਸ਼ਾਸਨ ਦਾ ਮਾਡਲ ਵਿਕਾਸ, ਗਰੀਬਾਂ ਦੀ ਭਲਾਈ ਅਤੇ ਸਾਰਿਆਂ ਦੀ ਸੁਰੱਖਿਆ 'ਤੇ ਅਧਾਰਤ ਹੈ ਪਰ ਜੇਕਰ ਕੋਈ ਸੁਰੱਖਿਆ ਦੀ ਉਲੰਘਣਾ ਕਰਨ ਦੀ ਹਿੰਮਤ ਕਰਦਾ ਹੈ, ਤਾਂ ਜ਼ੀਰੋ ਟਾਲਰੈਂਸ ਨੀਤੀ ਦੇ ਤਹਿਤ, ਉਸ ਨੂੰ ਉਸੇ ਦੀ ਹੀ ਆਪਣੀ ਭਾਸ਼ਾ 'ਚ ਜਵਾਬ ਦਿੱਤਾ ਜਾਵੇਗਾ।" ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਯੋਗੀ ਨੇ ਕਿਹਾ,''ਇਹ ਨਵਾਂ ਭਾਰਤ ਕਿਸੇ ਨੂੰ ਨਹੀਂ ਛੇੜਦਾ ਪਰ ਜੇਕਰ ਕੋਈ ਸਾਨੂੰ ਛੇੜਦਾ ਹੈ, ਤਾਂ ਅਸੀਂ ਉਸ ਨੂੰ ਛੱਡਾਂਗੇ ਵੀ ਨਹੀਂ।'' ਯੋਗੀ ਨੇ ਕਿਹਾ,''ਅੱਜ, ਮੋਦੀ ਜੀ ਦੀ ਅਗਵਾਈ ਹੇਠ, ਜ਼ੀਰੋ ਟਾਲਰੈਂਸ ਨੀਤੀ ਦੇ ਤਹਿਤ, ਉੱਤਰ ਪ੍ਰਦੇਸ਼ ਨੂੰ ਮਾਫੀਆ, ਅਰਾਜਕਤਾ ਅਤੇ ਦੰਗਿਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਨੂੰ ਦੇਸ਼ ਦੇ ਮੋਹਰੀ ਸਥਾਨ 'ਤੇ ਲਿਆਂਦਾ ਗਿਆ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਗਾਮ ਮਗਰੋਂ ਇਕ ਵਾਰ ਫ਼ਿਰ ਤੋਂ ਦੇਸ਼ ਦਹਿਲਾਉਣ ਦੀ ਤਿਆਰੀ ! ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
NEXT STORY