ਨਵੀਂ ਦਿੱਲੀ— ਯੂ.ਪੀ ਦੇ ਸੀ.ਐੱਮ.ਯੋਗੀ ਆਦਿਤਿਆਨਾਥ ਨੇ ਸਾਬਕਾ ਮੁੱਖਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ 'ਤੇ ਹਮਲਾ ਕੀਤਾ ਹੈ। ਯੋਗੀ ਆਦਿਤਿਆਨਾਥ ਨੇ ਅਖਿਲੇਸ਼ ਦੀ ਤੁਲਨਾ ਔਰੰਗਜ਼ੇਬ ਨਾਲ ਕਰਦੇ ਉਨ੍ਹਾਂ 'ਤੇ ਹਮਲਾ ਬੋਲਿਆ ਹੈ।
ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਜੋ ਆਪਣੇ ਪਿਤਾ ਅਤੇ ਚਾਚੇ ਦਾ ਨਹੀਂ ਹੋਇਆ, ਉਹ ਤੁਹਾਨੂੰ ਆਪਣੇ ਨਾਲ ਜੋੜਨ ਦੀ ਗੱਲ ਕਰਦਾ ਹੈ। ਇਤਿਹਾਸ ਔਰੰਗਜ਼ੇਬ ਦੇ ਪਾਤਰ ਨੂੰ ਦਰਸ਼ਾਉਂਦਾ ਹੈ, ਜਿਸ ਨੇ ਆਪਣੇ ਪਿਤਾ ਨੂੰ ਕੈਦ ਕਰਕੇ ਰੱਖਿਆ ਹੋਇਆ ਸੀ। ਇਸ ਲਈ ਕੋਈ ਵੀ ਮੁਸਲਮਾਨ ਆਪਣੇ ਪੁੱਤਰ ਦਾ ਨਾਂ ਔਰੰਗਜ਼ੇਬ ਨਹੀਂ ਰੱਖਦਾ। ਕੁਝ ਅਜਿਹਾ ਸਮਾਜਵਾਦੀ ਪਾਰਟੀ ਦੇ ਨਾਲ ਜੋੜਿਆ ਗਿਆ ਹੈ। ਦੱਸ ਦਈਏ ਫਤਿਹਪੁਰ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਸਾਧਵੀ ਨਿਰੰਜਨ ਜਯੋਤੀ ਵੀ ਅਖਿਲੇਸ਼ ਯਾਦਵ ਨੂੰ ਔਰੰਗਜ਼ੇਬ ਕਹਿ ਚੁੱਕੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਸੀ.ਐੱਮ.ਅਖਿਲੇਸ਼ ਯਾਦਵ ਨੇ ਮੁਗਲਕਾਲ ਨੂੰ ਵੀ ਪਿੱਛੇ ਛੱਡ ਦਿੱਤਾ। 2019 ਦੀਆਂ ਲੋਕਸਭਾ ਚੋਣਾਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ 'ਤੇ ਐੱਸ.ਪੀ. ਪ੍ਰਧਾਨ ਅਖਿਲੇਸ਼ ਯਾਦਵ ਹਮਲੇ ਦਾ ਇਕ ਵੀ ਮੌਕਾ ਨਹੀਂ ਛੱਡ ਰਹੇ ਹਨ। ਅਜਿਹੇ 'ਚ ਭਾਜਪਾ ਵੱਲੋਂ ਵੀ ਅਖਿਲੇਸ਼ ਯਾਦਵ ਸਮੇਤ ਸਮਾਜਵਾਦੀ ਪਾਰਟੀ 'ਤੇ ਪਲਟਵਾਰ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਦੇ ਚਾਚਾ ਸ਼ਿਵਪਾਲ ਯਾਦਵ ਪਹਿਲਾਂ ਸਮਾਜਵਾਦੀ ਪਾਰਟੀ ਤੋਂ ਵੱਖ ਹੋਏ ਅਤੇ ਉਨ੍ਹਾਂ ਨੇ ਆਪਣੇ ਭਤੀਜੇ ਅਖਿਲੇਸ਼ ਯਾਦਵ ਅਤੇ ਸਪਾ ਨੂੰ ਟਵਿੱਟਰ 'ਤੇ ਅਨਫਾਲੋਅ ਕਰ ਦਿੱਤਾ। ਦੋ ਦਿਨ ਪਹਿਲਾਂ ਉਤਰ ਪ੍ਰਦੇਸ਼ ਦੀ ਰਾਜਨੀਤੀ 'ਚ ਵੱਡਾ ਅਹੁਦਾ ਰੱਖਣ ਵਾਲੇ ਸ਼ਿਵਪਾਲ ਯਾਦਵ ਨੇ ਸਮਾਜਵਾਦੀ ਪਾਰਟੀ ਤੋਂ ਵੱਖ ਹੋ ਕੇ ਸਮਾਜਵਾਦੀ ਸੈਕੂਲਰ ਮੋਰਚਾ ਬਣਾਉਣ ਦਾ ਐਲਾਨ ਕਰ ਦਿੱਤਾ। ਐਤਵਾਰ ਨੂੰ ਉਨ੍ਹਾਂ ਦੇ ਟਵਿੱਟਰ 'ਤੇ ਨਵਾਂ ਪ੍ਰੋਫਾਇਲ ਵੀ ਦੇਖਣ ਨੂੰ ਮਿਲਿਆ, ਜਿਸ 'ਚ ਉਨ੍ਹਾਂ ਨੇ ਖੁਦ ਨੂੰ ਸਮਾਜਵਾਦੀ ਸੈਕੂਲਰ ਮੋਰਚਾ ਦੇ ਨੇਤਾ ਦੇ ਤੌਰ 'ਤੇ ਦੱਸਿਆ ਜਦਕਿ ਪੁਰਾਣੇ ਪ੍ਰੋਫਾਇਲ 'ਤੇ ਸੀਨੀਅਰ ਸਮਾਜਵਾਦੀ ਲੀਡਰ ਰੱਖਿਆ ਹੋਇਆ ਸੀ।
ਭੁੱਖ ਹੜਤਾਲ 'ਤੇ ਬੈਠੇ ਹਾਰਦਿਕ ਪਟੇਲ ਦੀ 14ਵੇਂ ਦਿਨ ਤਬੀਅਤ ਵਿਗੜੀ, ਹਸਪਤਾਲ 'ਚ ਭਰਤੀ
NEXT STORY