ਅਹਿਮਦਾਬਾਦ— ਭੁੱਖ ਹੜਤਾਲ 'ਤੇ ਬੈਠੇ ਪਾਟੀਦਾਰ ਰਿਜਰਵੇਸ਼ਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਦੀ 14ਵੇਂ ਦਿਨ ਤਬੀਅਤ ਵਿਗੜ ਗਈ ਹੈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਡਾਕਟਰ ਉਨ੍ਹਾਂ ਦੇ ਇਲਾਜ 'ਚ ਲੱਗੇ ਹੋਏ ਹਨ। ਤੁਹਾਨੂੰ ਦੱਸ ਦਈਏ ਕਿ ਹਾਰਦਿਕ ਪਟੇਲ ਦਾ 25 ਅਗਸਤ ਤੋਂ ਸ਼ੁਰੂ ਹੋਈ ਭੁੱਖ ਹੜਤਾਲ ਨੂੰ ਅੱਜ 14 ਦਿਨ ਹੋ ਗਏ ਹਨ।

ਇਸ ਤੋਂ ਪਹਿਲਾਂ ਉਨ੍ਹਾਂ ਦੇ ਪ੍ਰੋਗਰਾਮਾਂ ਦੇ ਬਾਅਦ ਹਿੰਸਾ ਦੇ ਚੱਲਦੇ ਸਰਕਾਰ ਤੋਂ ਬਾਹਰ ਭੁੱਖ ਹੜਤਾਲ ਦੀ ਮਨਜ਼ੂਰ ਨਾ ਮਿਲਣ 'ਤੇ ਹਾਰਦਿਕ ਪਟੇਲ ਨੇ 25 ਅਗਸਤ ਨੂੰ ਆਪਣੇ ਘਰ 'ਤੇ ਹੀ ਹੜਤਾਲ ਸ਼ੁਰੂ ਕਰ ਦਿੱਤੀ। ਸਰਕਾਰ ਵੱਲੋਂ ਗੱਲਬਾਤ ਦੀ ਪਹਿਲ ਨਾ ਹੋਣ ਤੋਂ ਨਾਰਾਜ਼ ਹੋ ਕੇ ਕੱਲ ਸ਼ਾਮ ਤੋਂ ਪਾਣੀ ਪੀਣਾ ਵੀ ਬੰਦ ਕਰ ਦਿੱਤਾ ਹੈ।

ਉਨ੍ਹਾਂ ਨੂੰ ਮਨਾਉਣ ਅਤੇ ਭੁੱਖ ਹੜਤਾਲ ਖਤਮ ਕਰਨ ਦੀ ਕੋਸ਼ਿਸ਼ ਕਰਨ ਲਈ ਖੋਡਲਧਾਮ ਟ੍ਰਸਟ ਦੇ ਚੇਅਰਮੈਨ ਨਰੇਸ਼ ਪਟੇਲ ਨੇ ਰਾਜਕੋਟ ਤੋਂ ਇੱਥੇ ਆ ਕੇ ਅੱਜ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ।
ਜ਼ਿਲੇ 'ਚ ਡੇਂਗੂ ਦਾ ਕਹਿਰ, 137 ਤੱਕ ਪਹੁੰਚਿਆਂ ਅੰਕੜਾ
NEXT STORY