ਫਰੀਦਾਬਾਦ- ਹਰਿਆਣਾ ਵਿਚ ਮਿਲਕ ਮੈਨ ਖੂਬ ਸੁਰਖੀਆਂ ਬਟੋਰ ਰਿਹਾ ਹੈ। ਫਰੀਦਾਬਾਦ ਵਿਚ ਇਕ 33 ਸਾਲ ਦਾ ਨੌਜਵਾਨ 50 ਲੱਖ ਰੁਪਏ ਦੀ ਔਡੀ ਕਾਰ ਤੋਂ ਰੋਜ਼ਾਨਾ ਦੁੱਧ ਦੀ ਸਪਲਾਈ ਕਰ ਰਿਹਾ ਹੈ। ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਮੋਹਤਾਬਾਦ ਵਾਸੀ ਅਮਿਤ ਭੜਾਨਾ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਹੀ ਔਡੀ ਕਾਰ ਖਰੀਦੀ ਹੈ। ਇਸ ਤੋਂ ਬਾਅਦ ਉਹ ਇਸੇ ਕਾਰ ਤੋਂ ਦੁੱਧ ਦੀ ਸਪਲਾਈ ਕਰ ਰਿਹਾ ਹੈ। ਅਮਿਤ ਨੇ ਕਿਹਾ ਕਿ ਬਾਈਕ ਤੋਂ ਦੁੱਧ ਲੈ ਕੇ ਜਾਣਾ ਮੁਸ਼ਕਲ ਹੋ ਰਿਹਾ ਸੀ, ਕਿਉਂਕਿ ਗਰਮੀ ਵੱਧ ਰਹੀ ਹੈ। ਇਸ ਲਈ ਲਗਜ਼ਰੀ ਕਾਰ ਖਰੀਦੀ।
ਅਮਿਤ ਨੇ ਦੱਸਿਆ ਕਿ ਮਹਿੰਗੀਆਂ ਗੱਡੀਆਂ ਚਲਾਉਣਾ ਉਸ ਦਾ ਜਨੂੰਨ ਹੈ। ਇਸ ਲਈ ਉਸ ਨੇ ਬੈਂਕ ਦੀ ਨੌਕਰੀ ਵੀ ਛੱਡ ਦਿੱਤੀ। ਮਿਲਕ ਮੈਨ ਅਮਿਤ ਨੇ ਦੱਸਿਆ ਕਿ ਸਾਲ 2021 ਵਿਚ ਕੋਵਿਡ ਕਾਲ ਦੌਰਾਨ ਜਦੋਂ ਉਸ ਨੇ ਨੌਕਰੀ ਛੱਡੀ, ਤਾਂ ਉਸ ਸਮੇਂ ਉਹ HDFC ਬੈਂਕ ਵਿਚ ਮੈਨੇਜਰ ਦੀ ਪੋਸਟ 'ਤੇ ਸੀ। ਉਸ ਨੌਕਰੀ ਨੂੰ ਛੱਡ ਕੇ ਮੈਂ ਭਰਾ ਨਾਲ ਫੁੱਲ ਟਾਈਮ ਦੁੱਧ ਸਪਲਾਈ ਦਾ ਕੰਮ ਸ਼ੁਰੂ ਕਰ ਦਿੱਤਾ। ਹੁਣ ਮੈਂ ਰੋਜ਼ਾਨਾ ਇਕੱਲੇ 120 ਲੀਟਰ ਦੁੱਧ ਦੀ ਸਪਲਾਈ ਕਰਦਾ ਹਾਂ।
ਭਿਆਨਕ ਹਾਦਸੇ ਨੇ ਵਿਛਾ'ਤੀਆਂ ਲਾਸ਼ਾਂ ! 4 ਲੋਕਾਂ ਦੀ ਹੋਈ ਮੌਤ
NEXT STORY