ਚੰਡੀਗੜ੍ਹ (ਏਜੰਸੀ) : ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਦਾ ਨਵਾਂ ਗੀਤ 'ਟਟੀਰੀ' ਕਾਨੂੰਨੀ ਸ਼ਿਕੰਜੇ ਵਿੱਚ ਬੁਰੀ ਤਰ੍ਹਾਂ ਫਸ ਗਿਆ ਹੈ। ਹਰਿਆਣਾ ਪੁਲਸ ਨੇ ਇਸ ਵਿਵਾਦਤ ਗੀਤ ਦੇ ਖਿਲਾਫ ਡਿਜੀਟਲ ਪਲੇਟਫਾਰਮਾਂ 'ਤੇ ਵੱਡੀ ਕਾਰਵਾਈ ਕਰਦਿਆਂ ਹੁਣ ਤੱਕ 857 ਲਿੰਕਸ ਨੂੰ ਇੰਟਰਨੈੱਟ ਤੋਂ ਹਟਾ ਦਿੱਤਾ ਹੈ।
ਇਹ ਵੀ ਪੜ੍ਹੋ: ਜਦੋਂ ਨਰਿੰਦਰ ਚੰਚਲ ਨੂੰ ਮਾਤਾ ਰਾਣੀ ਨੇ ਸਿਖਾਇਆ ਸਬਕ ! ਹੰਕਾਰ ਕਾਰਨ ਰਾਤੋ-ਰਾਤ ਚਲੀ ਗਈ ਸੀ ਆਵਾਜ਼
ਸੋਸ਼ਲ ਮੀਡੀਆ 'ਤੇ ਪੁਲਸ ਦੀ ਤਿੱਖੀ ਨਜ਼ਰ
ਪੁਲਸ ਵੱਲੋਂ ਜਾਰੀ ਬਿਆਨ ਅਨੁਸਾਰ, ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਤਾਲਮੇਲ ਕਰਕੇ ਹੁਣ ਤੱਕ 154 ਯੂਟਿਊਬ ਵੀਡੀਓਜ਼ ਅਤੇ 703 ਇੰਸਟਾਗ੍ਰਾਮ ਰੀਲਾਂ ਨੂੰ ਹਟਾਇਆ ਗਿਆ ਹੈ। ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਇਸ ਗੀਤ ਦੇ ਸਾਰੇ ਸੰਸਕਰਣਾਂ, ਰੀ-ਅਪਲੋਡਸ ਅਤੇ ਛੋਟੇ ਵੀਡੀਓਜ਼ ਨੂੰ ਹਟਾਉਣ ਲਈ ਸਬੰਧਤ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਦਿਵਯੰਕਾ ਤ੍ਰਿਪਾਠੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਚਿਹਰੇ 'ਤੇ ਦਿਖਿਆ 'ਪ੍ਰੈਗਨੈਂਸੀ ਗਲੋਅ'
ਔਰਤਾਂ ਅਤੇ ਨਾਬਾਲਗਾਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਦਾ ਇਲਜ਼ਾਮ
ਡੀਜੀਪੀ ਅਜੇ ਸਿੰਘਲ ਨੇ ਕਿਹਾ ਕਿ ਔਰਤਾਂ ਅਤੇ ਨਾਬਾਲਗਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀ ਸਮੱਗਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਚਕੂਲਾ ਦੇ ਪੁਲਸ ਕਮਿਸ਼ਨਰ ਸਿਬਾਸ਼ ਕਬੀਰਾਜ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਸ ਗੀਤ 'ਤੇ ਰੀਲ ਜਾਂ ਕੋਈ ਹੋਰ ਵੀਡੀਓ ਬਣਾ ਕੇ ਸ਼ੇਅਰ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸ਼ਿਵ ਠਾਕਰੇ ਬਣਿਆ 'The 50' ਦਾ ਕਿੰਗ ! ਜਿੱਤਿਆ 50 ਲੱਖ ਇਨਾਮ, ਪਰ ਨਹੀਂ ਮਿਲੇਗਾ ਇਕ ਵੀ ਰੁਪਈਆ, ਜਾਣੋ ਕਿਉਂ
ਕੀ ਹੈ ਪੂਰਾ ਮਾਮਲਾ?
ਦੱਸ ਦੇਈਏ ਕਿ 6 ਮਾਰਚ ਨੂੰ ਪੰਚਕੂਲਾ ਵਿੱਚ ਇੱਕ ਸਥਾਨਕ ਨਿਵਾਸੀ ਦੀ ਸ਼ਿਕਾਇਤ 'ਤੇ ਗੀਤ ਦੇ ਇਤਰਾਜ਼ਯੋਗ ਬੋਲਾਂ ਅਤੇ ਵੀਡੀਓ ਕਾਰਨ FIR ਦਰਜ ਕੀਤੀ ਗਈ ਸੀ, ਜਿਸ ਮਗਰੋਂ 19 ਮਾਰਚ ਨੂੰ ਬਾਦਸ਼ਾਹ ਨੇ ਖੁਦ ਪੰਚਕੂਲਾ ਪੁਲਸ ਕੋਲ ਪੇਸ਼ ਹੋ ਕੇ ਜਾਂਚ ਵਿੱਚ ਸ਼ਮੂਲੀਅਤ ਕੀਤੀ। ਬਾਦਸ਼ਾਹ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਵੀਡੀਓ ਸਾਂਝੀ ਕਰਕੇ ਮਾਫੀ ਵੀ ਮੰਗ ਚੁੱਕੇ ਹਨ। ਹਾਈਕੋਰਟ ਵਿੱਚ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਮਹਿਲਾ ਕਮਿਸ਼ਨ ਦੇ ਪੁਰਾਣੇ ਹੁਕਮਾਂ (ਗ੍ਰਿਫਤਾਰੀ ਸਬੰਧੀ) ਦੀ ਬਜਾਏ ਨਿਰਪੱਖ ਜਾਂਚ ਨੂੰ ਪਹਿਲ ਦੇ ਰਹੇ ਹਨ। ਫਿਲਹਾਲ ਪੁਲਸ ਡਿਜੀਟਲ ਮਾਧਿਅਮਾਂ 'ਤੇ ਪੂਰੀ ਸਖ਼ਤੀ ਵਰਤ ਰਹੀ ਹੈ ਤਾਂ ਜੋ ਇਸ "ਇਤਰਾਜ਼ਯੋਗ" ਸਮੱਗਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ: ਬਾਲੀਵੁੱਡ ਦੇ ਸੁਪਰਹਿੱਟ ਡਾਇਰੈਕਟਰ ਦੇ ਘਰ ਗੂੰਜੀਆਂ ਕਿਲਕਾਰੀਆਂ ! 50 ਸਾਲ ਦੀ ਉਮਰ 'ਚ ਪਹਿਲੀ ਵਾਰ ਬਣੇ ਪਿਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਾਰ ’ਚੋਂ ਮਿਲੇ ਇਕ ਕਰੋੜ ਰੁਪਏ, 20 ਲੱਖ ਰੁਪਏ ਲੈ ਕੇ ਛੱਡਣ ਵਾਲੇ 4 ਪੁਲਸ ਮੁਲਾਜ਼ਮ ਮੁਅੱਤਲ
NEXT STORY