ਨਵੀਂ ਦਿੱਲੀ (ਏਜੰਸੀ) : ਸਾਬਕਾ ਭਾਰਤੀ ਆਲਰਾਊਂਡਰ ਅਤੇ ਬੈਟਿੰਗ ਕੋਚ ਸੰਜੇ ਬਾਂਗਰ ਦੀ ਧੀ ਅਨਾਇਆ ਬਾਂਗਰ ਅੱਜਕਲ੍ਹ ਸੁਰਖੀਆਂ ਵਿੱਚ ਹੈ। ਅਨਾਇਆ ਨੇ ਹਾਲ ਹੀ ਵਿੱਚ ਥਾਈਲੈਂਡ ਵਿੱਚ ਆਪਣੀ 'ਜੈਂਡਰ ਅਫਰਮਿੰਗ ਸਰਜਰੀ' (ਲਿੰਗ ਬਦਲਣ ਦੀ ਸਰਜਰੀ) ਸਫਲਤਾਪੂਰਵਕ ਕਰਵਾਈ ਹੈ। ਇਸ ਔਖੇ ਸਫ਼ਰ ਵਿੱਚ ਆਪਣੇ ਪਿਤਾ ਦੇ ਅਟੁੱਟ ਸਾਥ ਨੂੰ ਦੇਖਦੇ ਹੋਏ ਅਨਾਇਆ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋੋ: 'ਧੁਰੰਦਰ 2' 'ਚ ਛਾ ਗਈ ਪੰਜਾਬੀ ਅਦਾਕਾਰਾ; ਰਣਵੀਰ ਸਿੰਘ ਨਾਲ ਨਿਭਾਇਆ ਅਹਿਮ ਕਿਰਦਾਰ

"ਪਿਤਾ ਦਾ ਸਾਥ ਮੇਰੇ ਲਈ ਸਭ ਕੁਝ"
ਬੈਂਕਾਕ ਵਿੱਚ ਰਿਕਵਰੀ ਦੌਰਾਨ ਅਨਾਇਆ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਇਹ ਸਫ਼ਰ ਉਸ ਦੇ ਅਤੇ ਉਸ ਦੇ ਪਰਿਵਾਰ ਲਈ ਆਸਾਨ ਨਹੀਂ ਸੀ। ਉਸ ਨੇ ਦੱਸਿਆ, "ਇਸ ਸਫ਼ਰ ਵਿੱਚ ਮੈਨੂੰ ਸਮਝਣ, ਸਵੀਕਾਰ ਕਰਨ ਅਤੇ ਨਾਲ ਖੜ੍ਹੇ ਹੋਣ ਵਿੱਚ ਸਮਾਂ ਲੱਗਿਆ। ਇਹ ਸਭ ਕੁਝ ਰਾਤੋ-ਰਾਤ ਨਹੀਂ ਹੋਇਆ। ਸਾਡੇ ਸਾਰਿਆਂ ਲਈ ਅਜਿਹੇ ਪਲ ਆਏ ਜਦੋਂ ਮਨ ਵਿਚ ਉਲਝਣਾਂ ਸਨ, ਸਵਾਲ ਸਨ ਅਤੇ ਅਸੀਂ ਬਹੁਤ ਕੁੱਝ ਸਿੱਖਿਆ। ਪਰ ਅੱਜ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਪਿਤਾ ਮੇਰੀ ਜ਼ਿੰਦਗੀ ਦੇ ਇਸ ਸਭ ਤੋਂ ਅਹਿਮ ਮੋੜ 'ਤੇ ਮੇਰੇ ਨਾਲ ਖੜ੍ਹੇ ਹਨ।" ਅਨਾਇਆ ਨੇ ਅੱਗੇ ਲਿਖਿਆ ਕਿ ਉਸ ਦੇ ਪਿਤਾ ਦਾ ਸਮਰਥਨ ਬੇਸ਼ੱਕ ਸਮੇਂ ਦੇ ਨਾਲ ਆਇਆ, ਪਰ ਇਹ ਬਹੁਤ ਹੀ ਸੱਚਾ ਅਤੇ ਮਜ਼ਬੂਤ ਹੈ। ਦੱਸਿਆ ਜਾ ਰਿਹਾ ਹੈ ਕਿ ਸੰਜੇ ਬਾਂਗਰ ਨੇ ਖੁਦ ਇਸ ਸਰਜਰੀ ਦਾ ਸਾਰਾ ਖਰਚਾ ਚੁੱਕਿਆ ਹੈ, ਜੋ ਆਪਣੀ ਬੇਟੀ ਪ੍ਰਤੀ ਉਹਨਾਂ ਦੇ ਪਿਆਰ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ: SS ਰਾਜਾਮੌਲੀ ਨੇ ਕੀਤੀ 'ਧੁਰੰਦਰ 2' ਦੀ ਤਾਰੀਫ਼, ਰਣਵੀਰ ਸਿੰਘ ਦੀ ਅਦਾਕਾਰੀ ਨੂੰ ਦੱਸਿਆ 'ਮਾਸਟਰਕਲਾਸ'
ਆਰੀਅਨ ਤੋਂ ਅਨਾਇਆ ਤੱਕ ਦਾ ਸਫ਼ਰ
ਅਨਾਇਆ ਪਹਿਲਾਂ ਆਰੀਅਨ ਦੇ ਨਾਮ ਨਾਲ ਜਾਣੀ ਜਾਂਦੀ ਸੀ ਅਤੇ ਉਹ U-16, U-19 ਅਤੇ U-23 ਪੱਧਰ 'ਤੇ ਕ੍ਰਿਕਟ ਖੇਡ ਚੁੱਕੀ ਹੈ। ਸਾਲ 2023 ਵਿੱਚ ਉਸ ਨੇ ਹਾਰਮੋਨ ਰਿਪਲੇਸਮੈਂਟ ਥੈਰੇਪੀ (HRT) ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਉਸ ਦਾ ਇਹ ਬਦਲਾਅ ਜਨਤਕ ਹੋਇਆ। ਅਨਾਇਆ ਇਸਲਾਮ ਜਿਮਖਾਨਾ ਅਤੇ ਯੂਕੇ ਵਿੱਚ ਹਿੰਕਲੇ ਕ੍ਰਿਕਟ ਕਲੱਬ ਲਈ ਵੀ ਖੇਡ ਚੁੱਕੀ ਹੈ। ਹਾਲਾਂਕਿ, ICC ਅਤੇ ECB ਦੇ ਨਿਯਮਾਂ ਕਾਰਨ ਉਸ ਨੂੰ ਖੇਡ ਤੋਂ ਦੂਰ ਹੋਣਾ ਪਿਆ।
ਇਹ ਵੀ ਪੜ੍ਹੋ: ਮਸ਼ਹੂਰ ਨ੍ਰਿਤਕੀ ਮਧੂਮਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ ! ਕਲਾ ਜਗਤ 'ਚ ਛਾਇਆ ਸੋਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
MS ਧੋਨੀ ਦੇ IPL 2026 ਸੰਨਿਆਸ ਨੂੰ ਲੈ ਕੇ ਵੱਡਾ ਅਪਡੇਟ ਆਇਆ ਸਾਹਮਣੇ
NEXT STORY