ਕੋਹਿਮਾ— ਨਾਗਾਲੈਂਡ 'ਚ ਨਾਟਕੀ ਘਟਨਾਕ੍ਰਮ ਦੌਰਾਨ ਮੁੜ ਤੋਂ ਮੁੱਖ ਮੰਤਰੀ ਬਣਾਏ ਗਏ ਟੀ.ਆਰ. ਜੀਲਿਯਾਂਗ ਵਿਧਾਨ ਸਭਾ 'ਚ ਕੱਲ ਆਪਣਾ ਬਹੁਮਤ ਸਾਬਤ ਕਰਨ ਲਈ ਸ਼ਕਤੀ ਪ੍ਰੀਖਣ ਦਾ ਸਾਹਮਣਾ ਕਰਨ ਲਈ ਤਿਆਰ ਹਨ। ਜੀਲਿਯਾਂਗ ਧਿਰ ਦੇ ਬੁਲਾਰੇ ਟੋਖੇਹੋ ਯੇਪਥੋ ਨੇ ਦੱਸਿਆ ਕਿ ਨਗਾ ਪੀਪਲਜ਼ ਫਰੰਟ ਦੇ ਵਿਧਾਇਕ ਦੇ ਤੌਰ 'ਤੇ ਵਿਧਾਨ ਸਭਾ 'ਚ ਵਿਸ਼ਵਾਸ ਪ੍ਰਸਤਾਵ ਪੇਸ਼ ਕਰਨਗੇ। ਹਾਲਾਂਕਿ ਉਨ੍ਹਾਂ ਨੂੰ ਪਾਰਟੀ ਤੋਂ ਛੇ ਸਾਲ ਲਈ ਬਾਹਰ ਕੀਤਾ ਜਾ ਚੁੱਕਾ ਹੈ।
ਵਿਧਾਇਕ ਯੇਪਥੋ ਨੇ ਕਿਹਾ, ''2006 ਦੇ 10ਵੀਂ ਅਨੁਸੂਚੀ ਸੋਧ ਦੇ ਤਹਿਤ ਕਿਸੇ ਵੀ ਪਾਰਟੀ ਦਾ ਚੋਣ ਮੈਂਬਰ ਸਦਨ 'ਚ ਐਲਾਨ ਨਹੀਂ ਕੀਤਾ ਜਾ ਸਕਦਾ ਭਾਵੇ ਉਸ ਨੂੰ ਪਾਰਟੀ ਤੋਂ ਕੱਢਿਆ ਹੀ ਕਿਉਂ ਨਹੀਂ ਜਾ ਚੁੱਕਿਆ ਹੈ।'' ਉਨ੍ਹਾਂ ਵਿਸ਼ਾਵ ਦਿਵਾਇਆ ਕਿ ਐੱਨ.ਪੀ.ਐੱਫ. ਦੇ 36 ਵਿਧਾਇਕਾਂ, ਚਾਰ ਆਜ਼ਾਦ ਅਤੇ ਭਾਜਪਾ ਦੇ ਚਾਰ ਵਿਧਾਇਕਾਂ ਦੀ ਮਦਦ ਨਾਲ ਜੀਲਿਯਾਂਗ 60 ਮੈਂਬਰੀ ਵਿਧਾਨ ਸਭਾ 'ਚ ਬਹੁਮਤ ਸਾਬਤ ਕਰ ਦੇਣਗੇ। ਜੀਲਿਯਾਂਗ ਨੇ ਕੱਲ ਸੰਹੁ ਚੁੱਕੀ ਸੀ ਅਤੇ ਰਾਜਪਾਲ ਨੇ ਉਨ੍ਹਾਂ ਤੋਂ 22 ਜੁਲਾਈ ਤਕ ਵਿਧਾਨ ਸਭਾ 'ਚ ਬਹੁਮਤ ਸਾਬਤ ਕਰਨ ਨੂੰ ਕਿਹਾ, ਉਨ੍ਹਾਂ ਨੇ ਕੱਲ ਹੀ ਬਹੁਮਤ ਸਾਬਤ ਕਰ 'ਤੇ ਸਹਿਮਤੀ ਜਤਾਈ।
ਨਹੀਂ ਰਹੇ 1944 'ਚ ਗਾਂਧੀ ਨੂੰ ਬਚਾਉਣ ਵਾਲੇ ਆਜ਼ਾਦੀ ਘੋਲਾਟੀਏ ਭਿਲਾਰੇ
NEXT STORY